'ਤਿਤਲੀ' ਤੂਫਾਨ ਦੇ ਕਹਿਰ ਨਾਲ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚ 23 ਲੋਕਾਂ ਦੀ ਮੌਤ

Monday, Oct 15, 2018 - 11:12 AM (IST)

'ਤਿਤਲੀ' ਤੂਫਾਨ ਦੇ ਕਹਿਰ ਨਾਲ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚ 23 ਲੋਕਾਂ ਦੀ ਮੌਤ

ਭੁਵਨੇਸ਼ਵਰ-ਤਿਤਲੀ ਤੂਫਾਨ ਦੇ ਕਹਿਰ ਨਾਲ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚ ਹੁਣ ਤੱਕ 23 ਲੋਕਾਂ ਦੀ ਮੌਤ ਹੋਣ ਅਤੇ 5 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਵਿਸ਼ਾਖਾਪਟਨਮ ਤੋਂ ਮਿਲੀ ਜਾਣਕਾਰੀ ਮੁਤਾਬਕ 'ਤਿਤਲੀ' ਤੂਫਾਨ ਦੇ ਕਾਰਨ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਵੱਖਰੇ-ਵੱਖਰੇ ਪਿੰਡਾਂ 'ਚ 8,900 ਘਰ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਏ ਹਨ। ਤੱਟਵਰਤੀ ਇਲਾਕਿਆਂ ਦੇ ਦੋ ਮਛੇਰੇ ਲਾਪਤਾ ਹੋ ਗਏ ਹਨ ਅਤੇ 290 ਕਿਲੋਮੀਟਰ ਦੀ ਲੰਬਾਈ 'ਚ ਸੜਕ ਖਰਾਬ ਹੋ ਗਈ ਹੈ। ਲਗਭਗ 5,000 ਪਿੰਡਾਂ 'ਚ ਪਾਵਰ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ। ਸ਼ੁਰੂਆਤੀ ਮੁਲਾਂਕਣ ਦੇ ਮੁਤਾਬਕ 139844 ਹੈਕਟੇਅਰ 'ਚ ਲੱਗੀ ਫਸਲ ਖਰਾਬ ਹੋ ਗਈ ਅਤੇ 87 ਪਸ਼ੂਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 80 ਜਲਸ੍ਰੋਤ ਵੀ ਟੁੱਟ ਗਏ ਹਨ।

PunjabKesari

ਇਨ੍ਹਾਂ ਜ਼ਿਲਿਆਂ 'ਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਉਪਲੱਬਧ ਕਰਵਾਉਣ ਦੇ ਲਈ 15 ਰਾਹਤ ਕੈਂਪ ਖੋਲੇ ਗਏ ਹਨ। ਓਡੀਸ਼ਾ ਦੇ ਗਜਪਤੀ ਜ਼ਿਲੇ ਦੇ ਰਾਇਗਾਡਾ ਬਲਾਕ ਦੇ ਪਿੰਡ ਬਾਰਹਾੜਾ 'ਚ ਭੂਚਾਲ ਸਥਾਨ ਤੋਂ ਬਚਾਅ ਦਲ ਨੇ 15 ਮ੍ਰਿਤਕ ਸਰੀਰਾਂ ਨੂੰ ਬਾਹਰ ਕੱਢਿਆ ਹੈ ਅਤੇ ਤਿੰਨ ਲੋਕ ਹੁਣ ਵੀ ਲਾਪਤਾ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਬੀ. ਪੀ. ਸ਼ੇਟੀ ਨੇ ਐਤਵਾਰ ਨੂੰ ਕਿਹਾ ਹੈ ਕਿ ਭੂਚਾਲ 'ਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਤੱਕ ਮਦਦ ਦਿੱਤੀ ਜਾਵੇਗੀ। ਆਧਿਕਾਰਤ ਮਾਹਿਰਾਂ ਨੇ ਕਿਹਾ ਹੈ ਕਿ ਪਿਛਲੇ 11 ਅਕਤੂਬਰ ਨੂੰ ਓਡੀਸ਼ਾ ਤੱਟ 'ਤੇ ਚੱਕਰਵਤੀ ਤਿਤਲੀ ਤੂਫਾਨ ਦੇ ਟਕਰਾਉਣ ਦੇ ਦੌਰਾਨ ਪਿੰਡ ਬਾਰਹਾੜਾ 'ਚ ਰਹਿਣ ਵਾਲੇ 75 ਪਰਿਵਾਰਾਂ 'ਚ 68 ਪਰਿਵਾਰਾਂ ਨੂੰ ਸੁਰੱਖਿਆ ਸਥਾਨਾਂ 'ਤੇ ਪਹੁੰਚਾ ਦਿੱਤਾ ਗਿਆ ਹੈ।

PunjabKesari

ਇਸ ਤੋਂ ਇਲਾਵਾ ਬਾਕੀ 7 ਪਰਿਵਾਰਾਂ ਨੂੰ ਪਹਾੜੀ 'ਤੇ ਬਣੀ ਇਕ ਗੁਫਾ 'ਚ ਲਿਜਾਇਆ ਗਿਆ ਸੀ ਪਰ ਭਾਰੀ ਮੀਂਹ ਦੇ ਕਾਰਨ ਸਾਰੇ ਲੋਕ ਉੱਥੇ ਗੁਫਾ ਦੇ ਅੰਦਰ ਵੀ ਫਸੇ ਹੋਏ ਹਨ। ਮੀਡੀਆ ਰਿਪੋਰਟ ਮੁਤਾਬਕ ਭੂਚਾਲ ਦੇ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ, ਜਿਸ 'ਚ 5 ਬੱਚੇ ਵੀ ਸ਼ਾਮਿਲ ਹਨ ਅਤੇ ਹੋਰ ਲਾਪਤਾ ਹੋ ਗਏ ਹਨ। ਰਾਜ ਸਰਕਾਰ ਨੇ ਬਚਾਅ ਦਲ ਦੀ ਇਕ ਟੀਮ ਨੂੰ ਘਟਨਾ ਵਾਲੇ ਸਥਾਨ 'ਤੇ ਭੇਜਿਆ ਹੈ। ਮੁੱਖ ਮੰਤਰੀ ਨਵੀਨ ਪਾਟਨਾਈਕ ਨੇ ਕਲ ਤੂਫਾਨ ਅਤੇ ਹੜ ਪ੍ਰਭਾਵਿਤ ਰਾਜਗੜਾ, ਗਜਪਤੀ ਅਤੇ ਗੰਜਮ ਜ਼ਿਲਿਆਂ ਦੀ ਹਵਾਈ ਨਿਰੀਖਣ ਕਰਨ ਤੋਂ ਬਾਅਦ ਪ੍ਰਭਾਵਿਤ ਜ਼ਿਲਿਆ ਦੇ ਲਈ 15 ਦਿਨ੍ਹਾਂ ਦੇ ਲਈ ਰਾਹਤ ਸਮੱਗਰੀ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਸੀ।

PunjabKesari

ਐੱਸ. ਆਰ. ਸੀ. ਦਫਤਰ ਦੇ ਮਾਹਿਰਾਂ ਮੁਤਾਬਕ ਤੂਫਾਨ ਵਾਲੇ ਸਥਾਨ ਤੋਂ ਪ੍ਰਾਪਤ 15 ਲਾਸ਼ਾਂ ਦਾ ਪੋਸਟਮਾਰਟਮ ਪੂਰਾ ਹੋ ਚੁੱਕਿਆ ਹੈ ਅਤੇ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਲਾਪਤਾ ਉਨ੍ਹਾਂ 3 ਲੋਕਾਂ ਦੀ ਭਾਲ ਕਰਨ ਲਈ ਮੁਹਿੰਮ ਜਾਰੀ ਹੈ , ਜਿਨ੍ਹਾਂ ਨੂੰ ਚੱਕਰਵਤੀ ਤੂਫਾਨ ਤੋਂ ਬਚਾਅ ਦੇ ਲਈ ਗੁਫਾ 'ਚ ਲਿਜਾਇਆ ਗਿਆ ਸੀ।


Related News