ਚੱਕਰਵਾਤ ‘ਤੌਕਤੇ’ ਦੀ ਚਿਤਾਵਨੀ ਕਾਰਨ ਮੁੰਬਈ ਹਵਾਈ ਅੱਡਾ ਅੱਜ 11 ਤੋਂ 2 ਵਜੇ ਤੱਕ ਰਹੇਗਾ ਬੰਦ

05/17/2021 11:00:56 AM

ਮੁੰਬਈ (ਭਾਸ਼ਾ)— ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡਾ ‘ਤੌਕਤੇ’ ਤੂਫ਼ਾਨ ਦੀ ਚਿਤਾਵਨੀ ਦੇ ਚੱਲਦੇ ਅੱਜ ਯਾਨੀ ਕਿ ਸੋਮਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। ਹਵਾਈ ਅੱਡੇ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਦੱਸਿਆ ਕਿ ਮੁੰਬਈ ਹਵਾਈ ਅੱਡੇ ’ਤੇ ਪਰਿਚਾਲਨ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। 

PunjabKesari

ਇਹ ਵੀ ਪੜ੍ਹੋ: ‘ਤੌਕਤੇ’ ਗੰਭੀਰ ਚੱਕਰਵਾਤ ਤੂਫ਼ਾਨ ’ਚ ਬਦਲਿਆ, ਗੁਜਰਾਤ ਤੱਟ ਲਈ ਯੈਲੋ ਅਲਰਟ ਜਾਰੀ

ਭਾਰਤੀ ਮੌਸਮ ਵਿਗਿਆਨ ਮਹਿਕਮੇ ਵਲੋਂ ਚੱਕਰਵਾਤ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੂਰਬੀ ਮੱਧ ਅਰਬ ਸਾਗਰ ਦੇ ਉੱਪਰ ਬਣਿਆ ਚੱਕਰਵਾਤ ਤੂਫ਼ਾਨ ‘ਤੌਕਤੇ’ ਪਿਛਲੇ 6 ਘੰਟਿਆਂ ਦੌਰਾਨ ਲੱਗਭਗ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਉੱਤਰ-ਪੱਛਮ ਵੱਲ ਵਧਿਆ ਅਤੇ ਭਿਆਨਕ ਚੱਕਰਵਾਤ ਤੂਫ਼ਾਨ ਵਿਚ ਤਬਦੀਲ ਹੋ ਗਿਆ ਹੈ। ਇਸ ਕਾਰਨ ਹੁਣ 180-190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਜਿਸ ਦੇ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਰਾ ਨਾਲ ਚੱਲਣ ਦਾ ਅਨੁਮਾਨ ਹੈ। ਮੌਸਮ ਮਹਿਕਮੇ ਨੇ ਹਾਲਾਂਕਿ ਕਿਹਾ ਕਿ ਗੁਜਰਾਤ ਤੱਟ ’ਤੇ ਪਹੁੰਚਣ ’ਤੇ ਇਹ ਘੱਟ ਭਿਆਨਕ ਰੂਪ ਧਾਰਨ ਕਰੇਗਾ। 

PunjabKesari

ਇਹ ਵੀ ਪੜ੍ਹੋ: ਚੱਕਰਵਾਤ ਤੌਕਤੇ: ਕਰਨਾਟਕ ’ਚ 73 ਪਿੰਡ ਪ੍ਰਭਾਵਿਤ, 4 ਲੋਕਾਂ ਦੀ ਮੌਤ


Tanu

Content Editor

Related News