ਚੱਕਰਵਾਤ : ਕੋਲਕਾਤਾ ਤੇ ਭੁਵਨੇਸ਼ਵਰ ਹਵਾਈ ਅੱਡਿਆਂ ਤੋਂ ਉਡਾਣਾਂ ਬਹਾਲ
Saturday, May 04, 2019 - 07:23 PM (IST)
ਨਵੀਂ ਦਿੱਲੀ— ਚੱਕਰਵਾਤੀ ਤੂਫਾਨ 'ਫਾਨੀ' ਦੇ ਓਡੀਸ਼ਾ ਤੋਂ ਲੰਘਣ ਤੋਂ ਬਾਅਦ ਕੋਲਕਾਤਾ ਤੇ ਭੁਵਨੇਸ਼ਵਰ 'ਚ ਉਡਾਣਾਂ ਦਾ ਸੰਚਾਲਨ ਸ਼ਨੀਵਾਰ ਨੂੰ ਬਹਾਲ ਹੋ ਗਿਆ। ਨਾਗਰਿਕ ਹਵਾਬਾਜੀ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ।
ਮੰਤਰਾਲਾ ਨੇ ਸ਼ਾਮ ਨੂੰ ਟਵੀਟ ਕੀਤਾ, 'ਭੁਵਨੇਸ਼ਵਰ ਹਵਾਈ ਅੱਡਿਆਂ ਤੋਂ ਉਡਾਣਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਰਾਂਚੀ ਤੋਂ ਅਲਾਇੰਸ ਏਅਰ ਦੀ ਉਡਾਣ ਇਥੇ ਉਤਰਨ ਵਾਲੀ ਪਹਿਲੀ ਉਡਾਣ ਹੈ।''
