ਚੱਕਰਵਾਤ ‘ਮੋਂਥਾ’ ਨਾਲ ਤੇਲੰਗਾਨਾ ’ਚ 6 ਦੀ ਮੌਤ
Friday, Oct 31, 2025 - 11:24 PM (IST)
ਹੈਦਰਾਬਾਦ, (ਭਾਸ਼ਾ)- ਤੇਲੰਗਾਨਾ ਦੇ ਵੱਖ-ਵੱਖ ਹਿੱਸਿਆਂ ਵਿਚ ਚੱਕਰਵਾਤ ‘ਮੋਂਥਾ’ ਦੇ ਪ੍ਰਭਾਵ ਹੇਠ ਭਾਰੀ ਮੀਂਹ ਪੈਣ ਕਾਰਨ 29 ਅਕਤੂਬਰ ਨੂੰ ਮੀਂਹ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ਵਿਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਅਤੇ ਜ਼ਿਲਾ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਰੰਗਲ, ਹਨਾਮਾਕੋਂਡਾ, ਮਹਿਬੂਬਾਬਾਦ, ਕਰੀਮਨਗਰ, ਖੰਮਮ, ਭਦਰਾਦਰੀ ਕੋਠਾਗੁਡੇਮ, ਨਲਗੋਂਡਾ ਅਤੇ ਸਿੱਦੀਪੇਟ ਜ਼ਿਲਿਆਂ ਵਿਚ ਪਏ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸੜਕਾਂ ਪਾਣੀ ਵਿਚ ਡੁੱਬ ਗਈਆਂ ਅਤੇ ਕਈ ਨੀਵੇਂ ਇਲਾਕਿਆਂ ’ਚ ਵੀ ਪਾਣੀ ਭਰ ਗਿਆ।
