ਉਜੈਨ ’ਚ ਸਥਾਪਿਤ ‘ਵਿਕਰਮਾਦਿਤਿੱਆ ਵੈਦਿਕ ਘੜੀ’ ’ਤੇ ਸਾਈਬਰ ਹਮਲਾ
Saturday, Mar 09, 2024 - 11:37 AM (IST)
ਉਜੈਨ (ਭਾਸ਼ਾ)– ਮੱਧ ਪ੍ਰਦੇਸ਼ ਦੇ ਉਜੈਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਵਿਕਰਮਾਦਿੱਤਿਆ ਵੈਦਿਕ ਘੜੀ ’ਤੇ ਸਾਈਬਰ ਹਮਲਾ ਹੋਇਆ ਹੈ। ਮਹਾਰਾਜਾ ਵਿਕਰਮਾਦਿੱਤਿਆ ਰਿਸਰਚ ਇੰਸਟੀਚਿਊਟ, ਸੰਸਕ੍ਰਿਤੀ ਵਿਭਾਗ, ਮੱਧ ਪ੍ਰਦੇਸ਼ ਸਰਕਾਰ ਵੱਲੋਂ ‘ਵਿਕਰਮਾਦਿੱਤਿਆ ਵੈਦਿਕ ਘੜੀ’ ਨਾਂ ਦੀ ਪਹਿਲਾਂ ਐਲਾਨੀ ਗਈ ਮੁਫ਼ਤ ਮੋਬਾਈਲ ਐਪ ਸ਼ੁੱਕਰਵਾਰ ਨੂੰ ਜਾਰੀ ਕੀਤੀ ਜਾਣੀ ਸੀ।
ਇਸ ਵੈਦਿਕ ਘੜੀ ਦੇ ਨਿਰਮਾਤਾ ਆਰੋਹ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਇਸ ਹਮਲੇ ਨੂੰ ਤਕਨੀਕੀ ਭਾਸ਼ਾ ’ਚ ‘ਡੀ. ਡੀ. ਓ. ਐੱਸ.’ ਅਟੈਕ ਕਿਹਾ ਜਾਂਦਾ ਹੈ, ਜਿਸ ਕਾਰਨ ਵਿਕਰਮਾਦਿੱਤਿਆ ਵੈਦਿਕ ਘੜੀ ਦੇ ਸਰਵਰ ਦੀ ਪ੍ਰਕਿਰਿਆ ਹੌਲੀ ਹੋ ਰਹੀ ਹੈ ਅਤੇ ਆਮ ਲੋਕ ਇਸ ਦੀ ਵਰਤੋਂ ਨਹੀਂ ਕਰ ਸਕਦੇ। ਆਰੋਹ ਨੇ ਸੰਸਥਾ ਦੇ ਮੁਖੀ ਨੂੰ ਇਸ ਹਮਲੇ ਬਾਰੇ ਸਾਈਬਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਆਰੋਹ ਅਨੁਸਾਰ ਇੰਟਰਨੈੱਟ ਅਤੇ ਜੀ. ਪੀ. ਐੱਸ. ਨਾਲ ਜੁੜੀ ਹੋਣ ਕਰਕੇ ਇਸ ਦੀ ਵਰਤੋਂ ਦੁਨੀਆ ਵਿਚ ਕਿਤੇ ਵੀ ਕੀਤੀ ਜਾ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e