ਆਨਲਾਈਨ ਨਿਵੇਸ਼ ਦੇ ਝਾਂਸੇ ''ਚ ਆਇਆ 78 ਸਾਲਾ ਬਜ਼ੁਰਗ, 1.06 ਕਰੋੜ ਰੁਪਏ ਦੀ ਸਾਈਬਰ ਠੱਗੀ

Saturday, Dec 06, 2025 - 11:36 AM (IST)

ਆਨਲਾਈਨ ਨਿਵੇਸ਼ ਦੇ ਝਾਂਸੇ ''ਚ ਆਇਆ 78 ਸਾਲਾ ਬਜ਼ੁਰਗ, 1.06 ਕਰੋੜ ਰੁਪਏ ਦੀ ਸਾਈਬਰ ਠੱਗੀ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਇੱਕ 78 ਸਾਲਾ ਬਜ਼ੁਰਗ ਵਿਅਕਤੀ ਨਾਲ ਆਨਲਾਈਨ ਨਿਵੇਸ਼ ਦੇ ਨਾਮ 'ਤੇ 1.06 ਕਰੋੜ ਰੁਪਏ ਦੀ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਸਬੰਧ 'ਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਰਾਬੋਡੀ ਪੁਲਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਸੀਨੀਅਰ ਸਿਟੀਜ਼ਨ ਨੂੰ ਵਧੀਆ ਮੁਨਾਫੇ ਦਾ ਲਾਲਚ ਦੇ ਕੇ ਇੱਕ ਵ੍ਹਟਸਐਪ ਗਰੁੱਪ ਵਿੱਚ ਜੋੜਿਆ। ਬਾਅਦ ਵਿੱਚ ਉਸ ਨੂੰ ਨਿਵੇਸ਼ ਲਈ ਇੱਕ ਹੋਰ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ। ਪੀੜਤ ਨੇ ਦੋਸ਼ੀ ਦੀਆਂ ਗੱਲਾਂ 'ਤੇ ਭਰੋਸਾ ਕਰਦੇ ਹੋਏ ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ ਵੱਖ-ਵੱਖ ਬੈਂਕ ਖਾਤਿਆਂ 'ਚ ਕੁੱਲ 21 ਵਾਰ ਆਨਲਾਈਨ 1.06 ਕਰੋੜ ਰੁਪਏ ਟ੍ਰਾਂਸਫਰ ਕੀਤੇ।
ਪੁਲਿਸ ਅਨੁਸਾਰ, ਜਦੋਂ ਬਜ਼ੁਰਗ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਦੋਸ਼ੀ ਨੇ ਜਵਾਬ ਦੇਣਾ ਬੰਦ ਕਰ ਦਿੱਤਾ। ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਵੀਰਵਾਰ ਨੂੰ ਮੁਲਜ਼ਮ ਖਿਲਾਫ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Shubam Kumar

Content Editor

Related News