SIP ਨਾਲ ਮਜ਼ਬੂਤ ਹੋਵੇਗਾ ਭਵਿੱਖ, ਛੋਟੇ ਨਿਵੇਸ਼ ਨਾਲ ਵੱਡੇ ਸੁਪਨਿਆਂ ਦੀ ਉਡਾਣ​

Tuesday, Feb 24, 2026 - 12:46 PM (IST)

SIP ਨਾਲ ਮਜ਼ਬੂਤ ਹੋਵੇਗਾ ਭਵਿੱਖ, ਛੋਟੇ ਨਿਵੇਸ਼ ਨਾਲ ਵੱਡੇ ਸੁਪਨਿਆਂ ਦੀ ਉਡਾਣ​

ਬਿਜ਼ਨੈੱਸ ਡੈਸਕ - ਬਦਲਦੇ ਆਰਥਿਕ ਦੌਰ ’ਚ ਸਿਰਫ਼ ਬੱਚਤ ਕਰਨਾ ਕਾਫ਼ੀ ਨਹੀਂ, ਸਗੋਂ ਸਹੀ ਦਿਸ਼ਾ ’ਚ ਨਿਵੇਸ਼ ਕਰਨਾ ਜ਼ਰੂਰੀ ਹੋ ਗਿਆ ਹੈ। ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਐੱਸ. ਆਈ. ਪੀ.) ਅੱਜ ਆਮ ਨਿਵੇਸ਼ਕਾਂ ਲਈ ਅਜਿਹਾ ਭਰੋਸੇਮੰਦ ਜ਼ਰੀਆ ਬਣ ਚੁੱਕਾ ਹੈ, ਜੋ ਛੋਟੇ-ਛੋਟੇ ਨਿਵੇਸ਼ ਨਾਲ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਮਦਦ ਕਰਦਾ ਹੈ। ਖਾਸ ਗੱਲ ਇਹ ਹੈ ਕਿ ਜੇਕਰ ਐੱਸ. ਆਈ. ਪੀ. ਨੂੰ ਜੇਕਰ ਕਿਸੇ ਸਪੱਸ਼ਟ ਟੀਚੇ ਨਾਲ ਜੋੜਿਆ ਜਾਵੇ ਤਾਂ ਬਾਜ਼ਾਰ ਦੇ ਉਤਾਰ-ਚੜ੍ਹਾਅ ਵੀ ਨਿਵੇਸ਼ਕ ਨੂੰ ਡਰਾਉਂਦੇ ਨਹੀਂ ਹਨ।

ਇਹ ਵੀ ਪੜ੍ਹੋ :     Gold ਖ਼ਰੀਦਣ-ਵੇਚਣ ਤੋਂ ਲੈ ਕੇ ਗਿਫਟ ਮਿਲਣ ਤੱਕ ਦੇ ਬਦਲ ਗਏ ਨਿਯਮ, ਦੇਣਾ ਪਵੇਗਾ ਭਾਰੀ ਟੈਕਸ

ਟੀਚੇ ਤੋਂ ਬਿਨਾਂ ਨਿਵੇਸ਼ ਅਧੂਰਾ

​ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ ਹੈੱਡ-ਇਨਵੈਸਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਸਿਧਾਰਥ ਦਮਾਨੀ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਬਿਨਾਂ ਟੀਚੇ ਦੇ ਕੀਤਾ ਗਿਆ ਨਿਵੇਸ਼ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਤੀਰ ਚਲਾਉਣਾ। ਐੱਸ. ਆਈ. ਪੀ. ਦਾ ਅਸਲ ਫਾਇਦਾ ਉਦੋਂ ਮਿਲਦਾ ਹੈ, ਜਦੋਂ ਇਸਨੂੰ ਘਰ ਖਰੀਦਣ, ਬੱਚਿਆਂ ਦੀ ਪੜ੍ਹਾਈ, ਰਿਟਾਇਰਮੈਂਟ ਜਾਂ ਭਵਿੱਖ ਦੀ ਕਿਸੇ ਵੱਡੀ ਲੋੜ ਨਾਲ ਜੋੜ ਕੇ ਕੀਤਾ ਜਾਵੇ। ਟੀਚਾ ਅਾਧਾਰਿਤ ਨਿਵੇਸ਼ ਨਿਵੇਸ਼ਕ ਨੂੰ ਅਨੁਸ਼ਾਸਨ ’ਚ ਰੱਖਦਾ ਹੈ ਅਤੇ ਭਾਵਨਾਤਮਕ ਫੈਸਲਿਆਂ ਤੋਂ ਬਚਾਉਂਦਾ ਹੈ।

ਇਹ ਵੀ ਪੜ੍ਹੋ :    ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ

ਐੱਸ. ਆਈ. ਪੀ. ਕਿਵੇਂ ਵਧਾਉਂਦੈ ਤੁਹਾਡਾ ਪੈਸਾ

ਦਮਾਨੀ ਕਹਿੰਦੇ ਹਨ ਕਿ ਐੱਸ. ਆਈ. ਪੀ. ਦਾ ਸਭ ਤੋਂ ਵੱਡਾ ਲਾਭ ਰੁਪੀ ਕਾਸਟ ਐਵਰੇਜਿੰਗ ਹੈ। ਜਦੋਂ ਬਾਜ਼ਾਰ ਡਿੱਗਦਾ ਹੈ ਤਾਂ ਘੱਟ ਕੀਮਤ ’ਤੇ ਜ਼ਿਆਦਾ ਯੂਨਿਟ ਮਿਲਦੇ ਹਨ ਅਤੇ ਜਦੋਂ ਬਾਜ਼ਾਰ ਚੜ੍ਹਦਾ ਹੈ ਤਾਂ ਉਨ੍ਹਾਂ ਯੂਨਿਟਾਂ ਦਾ ਮੁੱਲ ਵਧਦਾ ਹੈ। ਇਸ ਦੇ ਨਾਲ ਹੀ ਕੰਪਾਊਂਡਿੰਗ ਦੀ ਤਾਕਤ ਲੰਬੇ ਸਮੇਂ ’ਚ ਨਿਵੇਸ਼ ਨੂੰ ਕਈ ਗੁਣਾ ਵਧਾ ਦਿੰਦੀ ਹੈ। ਇਹੀ ਕਾਰਨ ਹੈ ਕਿ ਲੰਬੀ ਮਿਆਦ ’ਚ ਐੱਸ. ਆਈ. ਪੀ. ਨਿਵੇਸ਼ਕਾਂ ਲਈ ਕਾਰਗਰ ਸਾਬਤ ਹੁੰਦਾ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਲੰਬੀ ਮਿਆਦ ’ਚ ਜ਼ਿਆਦਾ ਫਾਇਦਾ

ਵਿੱਤੀ ਮਾਹਿਰਾਂ ਅਨੁਸਾਰ 10, 15 ਜਾਂ 25 ਸਾਲ ਵਰਗੀ ਲੰਬੀ ਮਿਆਦ ’ਚ ਐੱਸ. ਆਈ. ਪੀ. ਕਰਨ ਨਾਲ ਜੋਖਮ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ ਅਤੇ ਬਿਹਤਰ ਰਿਟਰਨ ਦੀ ਸੰਭਾਵਨਾ ਵਧਦੀ ਹੈ। ਇਕਵਿਟੀ ਮਿਊਚੁਅਲ ਫੰਡਸ ’ਚ ਲੰਬੀ ਮਿਆਦ ਦੀ ਐੱਸ. ਆਈ. ਪੀ. ਖਾਸ ਤੌਰ ’ਤੇ ਵਧੇਰੇ ਲਾਭ ਦੇ ਸਕਦੀ ਹੈ। ਨਿਵੇਸ਼ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਸਵਾਲ ਜ਼ਰੂਰੀ ਹਨ। ਪਹਿਲਾ, ਮੇਰਾ ਟੀਚਾ ਕੀ ਹੈ? ਦੂਜਾ, ਮੈਨੂੰ ਕਿੰਨੀ ਰਕਮ ਚਾਹੀਦੀ ਹੈ? ਤੀਜਾ, ਮੇਰੇ ਕੋਲ ਕਿੰਨਾ ਸਮਾਂ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਨਿਵੇਸ਼ਕ ਨੂੰ ਸਹੀ ਫੰਡ ਅਤੇ ਸਹੀ ਰਣਨੀਤੀ ਚੁਣਨ ’ਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!

ਸਹੀ ਬਦਲ ਦੀ ਚੋਣ ਜ਼ਰੂਰੀ

ਦਮਾਨੀ ਕਹਿੰਦੇ ਹਨ ਕਿ ਜੇਕਰ ਟੀਚਾ 7 ਸਾਲ ਜਾਂ ਉਸ ਤੋਂ ਵੱਧ ਦਾ ਹੈ, ਤਾਂ ਇਕਵਿਟੀ ਫੰਡ ਬਿਹਤਰ ਬਦਲ ਹੋ ਸਕਦਾ ਹੈ। ਉਥੇ ਹੀ 3 ਸਾਲ ਤੋਂ ਘੱਟ ਸਮੇਂ ਲਈ ਡੈੱਟ ਫੰਡ ਮੁਕਾਬਲਤਨ ਸੁਰੱਖਿਅਤ ਮੰਨੇ ਜਾਂਦੇ ਹਨ। ਟੈਕਸ ਬਚਾਉਣ ਦੀ ਇੱਛਾ ਰੱਖਣ ਵਾਲੇ ਨਿਵੇਸ਼ਕ ਈ. ਐੱਲ. ਐੱਸ. ਐੱਸ. ਫੰਡਸ ਦਾ ਸਹਾਰਾ ਲੈ ਸਕਦੇ ਹਨ। ਮਾਹਿਰ ਚਿਤਾਵਨੀ ਦਿੰਦੇ ਹਨ ਕਿ ਗੈਰ-ਯਥਾਰਥਵਾਦੀ ਟੀਚੇ ਤੈਅ ਕਰਨਾ, ਮਹਿੰਗਾਈ ਨੂੰ ਨਜ਼ਰਅੰਦਾਜ਼ ਕਰਨਾ ਅਤੇ ਬਾਜ਼ਾਰ ਡਿੱਗਣ ’ਤੇ ਐੱਸ. ਆਈ. ਪੀ. ਰੋਕ ਦੇਣਾ ਆਮ ਗਲਤੀਆਂ ਹਨ। ਐੱਸ. ਆਈ. ਪੀ. ਦੀ ਸਫਲਤਾ ਧੀਰਜ ਅਤੇ ਨਿਰੰਤਰਤਾ ’ਚ ਛੁਪੀ ਹੈ।

ਇਹ ਵੀ ਪੜ੍ਹੋ :     Gold-Silver 'ਤੇ ਹੈਰਾਨ ਕਰਨ ਵਾਲੀ ਰਿਪੋਰਟ: ਨਵਾਂ ਰਿਕਾਰਡ ਬਣਾ ਸਕਦੀਆਂ ਹਨ ਕੀਮਤਾਂ...ਅਤੇ ਫਿਰ ਆਵੇਗੀ

ਇਹ ਵੀ ਪੜ੍ਹੋਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News