CWC ਨੇ ਡੇਢ ਸਾਲ ਦੇ ਪੁੱਤ ਨੂੰ ਦਾਨ ਕਰਨ ਦਾ ਲਿਆ ਨੋਟਿਸ, ਜੋੜੇ ਨੂੰ ਕੀਤਾ ਤਲਬ

Thursday, Nov 10, 2022 - 06:03 PM (IST)

ਕੈਥਲ- ਔਲਾਦ ਦਾ ਸੁੱਖ ਮਿਲਣ ਦੀ ਮੰਨਤ ਪੂਰੀ ਹੋਣ ’ਤੇ ਡੇਰੇ ’ਚ ਬੱਚਾ ਦਾਨ ਕਰਨ ਦੇ ਮਾਮਲਾ ਭੱਖ ਗਿਆ ਹੈ। ਮੀਡੀਆ ਦੀਆਂ ਸੁਰਖੀਆਂ ’ਚ ਆਉਣ ਮਗਰੋਂ ਹੁਣ ਬਾਲ ਭਲਾਈ ਕਮੇਟੀ (CWC) ਨੇ ਬੱਚਾ ਦਾਨ ਕਰਨ ਨੂੰ ਲੈ ਕੇ ਜੋੜੇ ਨੂੰ ਤਲਬ ਕੀਤਾ ਹੈ। CWC ਨੇ ਬੱਚਾ ਦਾਨ ਕਰਨ ਦੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਕਮੇਟੀ ਦੇ ਦਖ਼ਲ ਦੇਣ ਮਗਰੋਂ ਬੱਚਾ ਦਾਨ ਕਰਨ ਵਾਲੇ ਮਾਪਿਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’

ਦਰਅਸਲ ਕੈਥਲ ਦੇ ਬਾਬਾ ਰਾਜਪੁਰੀ ਦੇ ਡੇਰੇ 'ਚ ਇਕ ਜੋੜੇ ਨੇ ਆਪਣਾ ਬੱਚਾ ਦਾਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ ਮੰਨਤ ਮੰਗੀ ਸੀ ਕਿ ਪੁੱਤਰ ਹੋਣ ਤੋਂ ਬਾਅਦ ਉਹ ਆਪਣੇ ਪੁੱਤਰ ਨੂੰ ਡੇਰੇ ਨੂੰ ਹੀ ਦਾਨ ਕਰਨਗੇ। ਮੰਨਤ ਪੂਰੀ ਹੋਣ 'ਤੇ ਜੋੜੇ ਨੇ ਡੇਢ ਸਾਲ ਦਾ ਪੁੱਤਰ ਡੇਰੇ ਨੂੰ ਦਾਨ ਕਰ ਦਿੱਤਾ। ਬੱਚੇ ਦੇ ਪਿਤਾ ਸੰਜੇ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਪਣੀ ਮਰਜ਼ੀ ਨਾਲ ਡੇਰੇ ਨੂੰ ਦਾਨ ਕੀਤਾ ਹੈ। ਬਾਬੇ ਦਾ ਉਨ੍ਹਾਂ ਉੱਪਰ ਕੋਈ ਦਬਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਬੇ ਦੀ ਕ੍ਰਿਪਾ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਬੱਚੇ ਪੈਦਾ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਅੰਬਾਲਾ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ-  ਫਰੀਦਾਬਾਦ ’ਚ ਨਿਰਭਿਆ ਵਰਗੀ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਕੁੜੀ ’ਤੇ ਢਾਹਿਆ ਤਸ਼ੱਦਦ

ਇਸ ਸਨਸਨੀਖੇਜ਼ ਮਾਮਲੇ ਦੇ ਖੁਲਾਸੇ ਤੋਂ ਬਾਅਦ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਬਾਬਾ ਰਾਜਪੁਰੀ ਦੇ ਡੇਰੇ ਦੇ ਸੰਚਾਲਕ ਅਤੇ ਹੋਰਾਂ ਤੋਂ ਪੁੱਛ-ਗਿੱਛ ਕੀਤੀ। ਹੁਣ ਤੱਕ ਦੀ ਜਾਂਚ ’ਚ ਪੁੱਤਰ ਦਾਨ ਕਰਨ ਵਾਲੇ ਜੋੜੇ ਅਤੇ ਡੇਰੇ ਦੇ ਸੰਚਾਲਕਾਂ ਦੀ ਭੂਮਿਕਾ ਸ਼ੱਕੀ ਮੰਨੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਬਾਲ ਭਲਾਈ ਕਮੇਟੀ ਨੇ ਬੱਚੇ ਨੂੰ ਦਾਨ ਕਰਨ ਨੂੰ ਅਪਰਾਧ ਕਰਾਰ ਦਿੰਦੇ ਹੋਏ ਬੱਚੇ ਦੇ ਮਾਪਿਆਂ ਨੂੰ ਤਲਬ ਕੀਤਾ ਹੈ।
 


Tanu

Content Editor

Related News