ਕਸਟਮ ਵਿਭਾਗ ਨੇ 4 ਯਾਤਰੀਆਂ ਤੋਂ ਜ਼ਬਤ ਕੀਤਾ 53.5 ਲੱਖ ਰੁਪਏ ਦਾ ਸੋਨਾ
Tuesday, Oct 08, 2019 - 04:18 PM (IST)

ਚੇਨਈ— ਚੇਨਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਸੋਮਵਾਰ ਨੂੰ ਚਾਰ ਪੁਰਸ਼ ਯਾਤਰੀਆਂ ਤੋਂ 53.5 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ। ਇਹ ਸਾਰੇ ਯਾਤਰੀ ਦੁਬਈ ਤੋਂ ਇੱਥੇ ਸਮਗਲਿੰਗ ਕਰ ਕੇ ਆਏ ਸਨ। ਇਨ੍ਹਾਂ ਇਹ ਸੋਨਾ ਆਪਣੇ ਸਰੀਰ ਦੇ ਅੰਦਰ ਲੁੱਕਾ ਰੱਖਿਆ ਸੀ। ਇਨ੍ਹਾਂ ਤੋਂ ਇਲਾਵਾ ਇਕ ਦੂਜੀ ਘਟਨਾ 'ਚ ਮੰਗਲਵਾਰ ਨੂੰ ਰਿਆਦ ਤੋਂ ਆਏ ਇਕ ਹੋਰ ਸ਼ਖਸ ਤੋਂ ਵੀ ਕਸਟਮ ਨੇ 11.8 ਲੱਖ ਰੁਪਏ ਦੀ ਗੋਲਡ ਬਾਰ ਬਰਾਮਦ ਕੀਤੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆਏ 4 ਯਾਤਰੀਆਂ 'ਤੇ ਕਸਟਮ ਦੇ ਅਧਿਕਾਰੀਆਂ ਨੂੰ ਸੋਨਾ ਤਸਕਰੀ ਦਾ ਸ਼ੱਕ ਹੋ ਗਿਆ। ਇਨ੍ਹਾਂ ਲੋਕਾਂ ਨੂੰ ਪੁੱਛ-ਗਿੱਛ ਲਈ ਰੋਕਿਆ ਗਿਆ, ਕਾਫ਼ੀ ਦੇਰ ਚੱਲੀ ਪੁੱਛ-ਗਿੱਛ 'ਚ ਇਨ੍ਹਾਂ ਨੇ ਮੰਨ ਲਿਆ ਹੈ ਕਿ ਉਹ ਚਾਰੇ ਆਪਣੇ ਸਰੀਰ 'ਚ ਲਗਭਗ 1.35 ਕਿਲੋ ਸੋਨਾ ਲੁੱਕ ਕੇ ਲਿਆਏ ਹਨ। ਇਸ ਸੋਨੇ ਦੀ ਕੀਮਤ ਮੌਜੂਦਾ ਬਾਜ਼ਾਰ 'ਚ ਲਗਭਗ 53.5 ਲੱਖ ਰੁਪਏ ਹੋਵੇਗੀ।
ਇਸੇ ਤਰ੍ਹਾਂ ਮੰਗਲਵਾਰ ਨੂੰ ਰਿਆਦ ਤੋਂ ਆਏ ਇਕ ਯਾਤਰੀ ਤਾਮੀਰ ਤੋਂ ਪੁੱਛ-ਗਿੱਛ ਕਰਨ 'ਤੇ ਉਸ 'ਤੇ ਸੋਨੇ ਦੀ ਸਮਗਲਿੰਗ ਕਰਨ ਦਾ ਸ਼ੱਕ ਹੋਇਆ। ਉਸ ਦੀ ਤਲਾਸ਼ਈ ਲਈ ਗਈ ਤਾਂ ਪਤਾ ਲੱਗਾ ਕਿ ਉਸ ਦੇ ਸਾਮਾਨ 'ਚ 3 ਗੋਲਡ ਵਾਰ ਮਿਲੀਆਂ, ਜਿਨ੍ਹਾਂ ਦਾ ਭਾਰ 300 ਗ੍ਰਾਮ ਸੀ। ਇਨ੍ਹਾਂ ਦੀ ਕੀਮਤ ਬਾਜ਼ਾਰ 'ਚ ਲਗਭਗ 11.8 ਲੱਖ ਰੁਪਏ ਦੱਸੀ ਗਈ ਹੈ। ਤਾਮੀਰ ਉਤਰਾਖੰਡ ਦੇ ਹਰਿਦੁਆਰ ਦਾ ਵਾਸੀ ਦੱਸਿਆ ਜਾ ਰਿਹਾ ਹੈ।