ਬੈਂਗਲੁਰੂ ''ਚ 31 ਦਸੰਬਰ ਦੀ ਸ਼ਾਮ 6 ਵਜੇ ਤੋਂ 1 ਜਨਵਰੀ ਦੀ ਸਵੇਰੇ 6 ਵਜੇ ਤੱਕ ਲਗਾਇਆ ਗਿਆ ਕਰਫਿਊ
Tuesday, Dec 29, 2020 - 01:15 AM (IST)
ਬੈਂਗਲੁਰੂ - ਇਸ ਵਾਰ ਬੈਂਗਲੁਰੂ ਦੇ ਲੋਕ ਨਵੇਂ ਸਾਲ ਦੇ ਸਵਾਗਤ ਵਿੱਚ 31 ਦਸੰਬਰ ਨੂੰ ਜਸ਼ਨ ਨਹੀਂ ਮਨਾ ਸਕਣਗੇ ਕਿਉਂਕਿ ਬੈਂਗਲੁਰੂ ਵਿੱਚ 31 ਦਸੰਬਰ ਨੂੰ ਸ਼ਾਮ 6 ਵਜੇ ਤੋਂ 1 ਜਨਵਰੀ ਦੀ ਸਵੇਰੇ 6 ਵਜੇ ਤੱਕ ਸੀ.ਆਰ.ਪੀ.ਸੀ. ਦੀ ਧਾਰਾ 144 ਸੀ.ਆਰ.ਪੀ.ਸੀ. ਲਾਗੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਬੈਂਗਲੁਰੂ ਦੇ ਪੁਲਸ ਕਮਿਸ਼ਨਰ ਕਮਲ ਪੰਤ ਨੇ ਸੋਮਵਾਰ ਨੂੰ ਦੇਰ ਸ਼ਾਮ ਦਿੱਤੀ। ਕਮਲ ਪੰਤ ਨੇ ਕਿਹਾ ਕਿ ਲੋਕਾਂ ਦੀ ਧਾਰਾ 144 ਦੇ ਤਹਿਤ ਸ਼ਾਮ 6 ਵਜੇ ਤੋਂ 1 ਜਨਵਰੀ 2021 ਦੀ ਸਵੇਰੇ 6 ਵਜੇ ਤੱਕ ਰਾਤ ਕਰਫਿਊ ਲਗਾਇਆ ਗਿਆ ਹੈ। ਜਿਸ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ।
ਇਹ ਵੀ ਪੜ੍ਹੋ: ਸਰਕਾਰ ਨੇ ਪਿਆਜ਼ ਐਕਸਪੋਰਟ ਨੂੰ ਦਿੱਤੀ ਮਨਜ਼ੂਰੀ, 1 ਜਨਵਰੀ ਤੋਂ ਭੇਜਿਆ ਜਾ ਸਕੇਗਾ ਵਿਦੇਸ਼
ਪੁਲਸ ਕਮਿਸ਼ਨਰ ਪੰਤ ਨੇ ਕਿਹਾ ਕਿ ਬੈਂਗਲੁਰੂ ਵਿੱਚ ਐੱਮ.ਜੀ. ਰੋਡ, ਚਰਚ ਸਟ੍ਰੀਟ, ਬ੍ਰਿਗੇਡ ਰੋਡ, ਕੋਰਮੰਗਲਾ ਅਤੇ ਇੰਦਰਾਨਗਰ ਵਿੱਚ ਨੋ-ਮੈਨ ਜ਼ੋਨ ਬਣਾਏ ਜਾਣਗੇ। ਪਬ, ਵਾਰ, ਰੇਸਤਰਾਂ ਲਈ ਐਡਵਾਂਸ ਰਿਜ਼ਰਵੇਸ਼ਨ ਕੂਪਨ ਦੇ ਨਾਲ ਹੀ ਮਨਜ਼ੂਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਟਾਇਰ ਫਟਣ ਤੋਂ ਬਾਅਦ ਸਕਾਰਪਿਓ ਦੇ ਉੱਡੇ ਚੀਥੜੇ, 5 ਲੋਕਾਂ ਦੀ ਮੌਤ, 7 ਜ਼ਖ਼ਮੀ
ਦੱਸ ਦਈਏ ਕਿ ਹੁਣੇ ਤਿੰਨ ਦਿਨ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੁਦੀਯੁਰੱਪਾ ਨੇ ਪ੍ਰਦੇਸ਼ ਭਰ ਵਿੱਚ ਰਾਤ ਕਰਫਿਊ ਲਗਾਉਣ ਦਾ ਹੁਕਮ ਦਿੱਤਾ ਸੀ ਪਰ ਦੂਜੇ ਹੀ ਦਿਨ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਰਾਤ ਕਰਫਿਊ ਲਗਾਉਣ ਦਾ ਸਰਕਾਰ ਨੇ ਹੁਕਮ ਬ੍ਰਿਟੇਨ ਵਿੱਚ ਪਾਏ ਜਾਣ ਨਾਲ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਮਰੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਇਆ ਗਿਆ ਸੀ। ਸਰਕਾਰ ਨੇ ਹਵਾਲਾ ਦਿੱਤਾ ਸੀ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ 'ਤੇ ਨਿਗਰਾਨੀ ਰੱਖਣ ਲਈ ਅਜਿਹਾ ਕੀਤਾ ਗਿਆ ਸੀ ਪਰ 12 ਘੰਟੇ ਦੇ ਅੰਦਰ ਹੀ ਪ੍ਰਦੇਸ਼ ਸਰਕਾਰ ਨੇ ਰਾਤ ਕਰਫਿਊ ਲਗਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।