ਜਾਪਾਨੀ ਸਮਾਰੋਹ ਨੇ ਦਰਸ਼ਕਾਂ ਨੂੰ ਕੀਤਾ ਮੰਤਰ ਮੁਗਧ

12/13/2017 5:54:29 PM

ਟੋਕਿਓ/ਨਵੀਂ ਦਿੱਲੀ (ਭਾਸ਼ਾ)— ਭਾਰਤ-ਜਾਪਾਨ ਸੱਭਿਆਚਾਰਕ ਸੰਧੀ ਦੀ 60ਵੀਂ ਵਰ੍ਹੇਗੰਢ ਮਨਾਉਣ ਲਈ ਜਾਪਾਨੀ ਪ੍ਰਦਰਸ਼ਨੀ ਕਲਾ ਸਮੂਹ ਵੱਲੋਂ ਨਵੀਂ ਦਿੱਲੀ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਮਿਨ ਆਨ ਕਨਸਰਟ ਐਸੋਸੀਏਸ਼ਨ ਨੇ 'ਭਾਰਤੀ ਸੱਭਿਆਚਾਰਕ ਸੰਬੰਧ ਪਰੀਸ਼ਦ' (ਆਈ. ਸੀ. ਸੀ. ਆਰ.) ਨਾਲ ਮਿਲ ਕੇ ਇੱਥੇ ਸਿਰੀ ਫੋਰਟ ਆਡੀਟੋਰੀਅਮ ਵਿਚ ਕੱਲ ਰਾਤ ਕੀਤਾ ਗਿਆ ਸੀ। ਹਨਾ ਜਕੂਰਾ (ਚੇਰੀ ਬਲਾਸਮਸ) ਸਮੂਹ ਵੱਲੋਂ ਕੀਤੇ ਗਏ ਇਸ ਪ੍ਰੋਗਰਾਮ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ। ਸਾਲ 2017 ਵਿਚ ਭਾਰਤ-ਜਾਪਾਨ ਸੱਭਿਆਚਾਰਕ ਸੰਧੀ ਦੀ 60ਵੀਂ ਵਰ੍ਹੇਗੰਢ ਹੈ। ਇਸ ਸੰਧੀ ਦਾ ਉਦੇਸ਼ ਸੱਭਿਆਚਾਰਕ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਅਤੇ ਵਿਸ਼ਵ ਸ਼ਾਂਤੀ ਨੂੰ ਵਧਾਵਾ ਦੇਣਾ ਹੈ।


Related News