ਪਹਿਲੇ ਪੜ੍ਹੇ ਮੰਤਰ, ਫਿਰ ਸ਼ਖ਼ਸ ਨੇ ਵੱਢ ਲਈ ਆਪਣੀ ਜੀਭ; ਹਸਪਤਾਲ ''ਚ ਦਾਖ਼ਲ

Wednesday, May 08, 2024 - 03:27 PM (IST)

ਪਹਿਲੇ ਪੜ੍ਹੇ ਮੰਤਰ, ਫਿਰ ਸ਼ਖ਼ਸ ਨੇ ਵੱਢ ਲਈ ਆਪਣੀ ਜੀਭ; ਹਸਪਤਾਲ ''ਚ ਦਾਖ਼ਲ

ਦੁਰਗ (ਭਾਸ਼ਾ)- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿਚ ਇਕ ਵਿਅਕਤੀ ਨੇ ਅੰਧਵਿਸ਼ਵਾਸ ਕਾਰਨ ਕਥਿਤ ਤੌਰ 'ਤੇ ਆਪਣੀ ਜੀਭ ਵੱਢ ਲਈ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅੰਜੌਰਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਥਨੌਦ 'ਚ 33 ਸਾਲਾ ਰਾਜੇਸ਼ਵਰ ਨਿਸ਼ਾਦ ਨੇ ਆਪਣੀ ਜੀਭ ਵੱਢ ਲਈ। ਨਿਸ਼ਾਦ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅੰਜੌਰਾ ਚੌਕੀ ਦੇ ਇੰਚਾਰਜ ਰਾਮ ਨਰਾਇਣ ਧਰੁਵ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਨਿਸ਼ਾਦ ਬੁੱਧਵਾਰ ਸਵੇਰੇ 8 ਵਜੇ ਪਿੰਡ ਦੇ ਛੱਪੜ ਕੋਲ ਪਹੁੰਚਿਆ ਅਤੇ ਇਕ ਪੱਥਰ ਕੋਲ ਬੈਠ ਕੇ ਕੁਝ ਮੰਤਰਾਂ ਦਾ ਜਾਪ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਸ ਨੇ ਅਚਾਨਕ ਚਾਕੂ ਨਾਲ ਆਪਣੀ ਜੀਭ ਵੱਢ ਕੇ ਪੱਥਰ ਦੇ ਨੇੜੇ ਰੱਖ ਦਿੱਤੀ।

ਧਰੁਵ ਨੇ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਸਰਕਾਰੀ ਐਂਬੂਲੈਂਸ ਸੇਵਾ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨਿਸ਼ਾਦ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਸ਼ਾਦ ਨੇ ਅੰਧਵਿਸ਼ਵਾਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹ ਆਪਣੀ ਇੱਛਾ ਪੂਰੀ ਕਰਨ ਲਈ ਭਗਵਾਨ ਸ਼ਿਵ ਨੂੰ ਆਪਣੀ ਜੀਭ ਭੇਟ ਕਰਨਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਨਿਸ਼ਾਦ ਦੇ ਤਿੰਨ ਬੱਚੇ ਹਨ ਅਤੇ ਉਸ ਦੀ ਪਤਨੀ ਗੂੰਗੀ ਹੈ। ਪੁਲਸ ਬੱਚਿਆਂ ਅਤੇ ਪਿੰਡ ਵਾਸੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਨੇ ਨਿਸ਼ਾਦ ਵੱਲੋਂ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਧਰੁਵ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News