‘ਅਨਾਥ ਆਸ਼ਰਮ’ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ’ਤੇ ਜ਼ੁਲਮ, 4 ਸਾਲਾ ਬੱਚੀ ਨੂੰ ਕੁੱਟ ਕੇ 2 ਦਿਨ ਤੱਕ ਰੱਖਿਆ ਭੁੱਖੀ

Saturday, Jan 20, 2024 - 03:11 PM (IST)

‘ਅਨਾਥ ਆਸ਼ਰਮ’ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ’ਤੇ ਜ਼ੁਲਮ, 4 ਸਾਲਾ ਬੱਚੀ ਨੂੰ ਕੁੱਟ ਕੇ 2 ਦਿਨ ਤੱਕ ਰੱਖਿਆ ਭੁੱਖੀ

ਇੰਦੌਰ, (ਭਾਸ਼ਾ)- ਇੰਦੌਰ ਵਿਚ ਪ੍ਰਸ਼ਾਸਨ ਵੱਲੋਂ ਸੀਲ ਕੀਤੇ ਇਕ ਅਖੌਤੀ ਅਨਾਥ ਆਸ਼ਰਮ ਵਿਚ ਸਜ਼ਾ ਦੇ ਨਾਂ ’ਤੇ ਬੱਚਿਆਂ ਨਾਲ ਬੇਰਹਿਮੀ ਨਾਲ ਵਿਵਹਾਰ ਕਰਨ ਦੇ ਦੋਸ਼ ਵਿਚ 5 ਔਰਤਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ 12 ਜਨਵਰੀ ਨੂੰ ਵਿਜੇ ਨਗਰ ਇਲਾਕੇ ’ਚ ਵਾਤਸਲਿਆਪੁਰਮ ਨਾਂ ਦੇ ਕਥਿਤ ਅਨਾਥ ਆਸ਼ਰਮ ਨੂੰ ਗੈਰ-ਕਾਨੂੰਨੀ ਸੰਚਾਲਨ ਦੇ ਦੋਸ਼ ’ਚ ਸੀਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਵੱਡੀ ਖਬਰ: 22 ਜਨਵਰੀ ਨੂੰ ਪੂਰੇ ਭਾਰਤ 'ਚ ਅੱਧੇ ਦਿਨ ਲਈ ਬੰਦ ਰਹਿਣਗੇ ਸਰਕਾਰੀ ਦਫ਼ਤਰ

ਅਧਿਕਾਰੀ ਮੁਤਾਬਕ ਕਥਿਤ ਅਨਾਥ ਆਸ਼ਰਮ ’ਚ ਰਹਿਣ ਵਾਲੀਆਂ ਲੜਕੀਆਂ ਨੇ ਚਾਈਲਡ ਵੈਲਫੇਅਰ ਕਮੇਟੀ (ਸੀ. ਡਬਲਯੂ. ਸੀ.) ਨੂੰ ਦੱਸਿਆ ਕਿ ਇਸ ਕੈਂਪਸ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ਨਾਲ ਬੇਰਹਿਮ ਸਲੂਕ ਕੀਤਾ ਜਾਂਦਾ ਸੀ। ਉਨ੍ਹਾਂ ਨੇ 17 ਜਨਵਰੀ ਦੀ ਰਾਤ ਨੂੰ ਦਰਜ ਕਰਵਾਈ ਐੱਫ. ਆਈ. ਆਰ. ਵਿਚ ਕਿਹਾ ਕਿ ਜਦੋਂ ਇਕ 4 ਸਾਲ ਦੀ ਬੱਚੀ ਨੇ ਆਪਣੇ ਕੱਪੜੇ ਗੰਦੇ ਕਰ ਲਏ ਸਨ, ਤਾਂ ਉਸ ਨੂੰ ਕੁੱਟਣ ਤੋਂ ਬਾਅਦ ਕਈ ਘੰਟੇ ਬਾਥਰੂਮ ਵਿਚ ਬੰਦ ਰੱਖਿਆ ਗਿਆ ਅਤੇ 2 ਦਿਨ ਤੱਕ ਖਾਣਾ ਵੀ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ

ਐੱਫ. ਆਈ. ਆਰ. ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕਥਿਤ ਅਨਾਥ ਆਸ਼ਰਮ ਵਿਚ ਬੱਚਿਆਂ ਨੂੰ ਉਲਟਾ ਲਟਕਾ ਦਿੱਤਾ ਜਾਂਦਾ ਹੈ ਅਤੇ ਹੇਠਾਂ ਇਕ ਗਰਮ ਤਵੇ ਉੱਤੇ ਲਾਲ ਮਿਰਚਾਂ ਰੱਖ ਕੇ ਧੂਨੀ ਲਗਾਈ ਜਾਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਐੱਫ. ਆਈ. ਆਰ. ਵਿਚ ਇਕ ਨਾਬਾਲਗ ਲੜਕੀ ਦੇ ਹੱਥੋਂ 2 ਬੱਚਿਆਂ ਨੂੰ ਜ਼ਬਰਦਸਤੀ ਗਰਮ ਚਿਮਟੇ ਨਾਲ ਸਾੜਨ ਅਤੇ ਇਕ ਲੜਕੀ ਨੂੰ ਹੋਰਨਾਂ ਬੱਚਿਆਂ ਦੇ ਸਾਹਮਣੇ ਨਗਨ ਕੀਤੇ ਜਾਣ ਤੋਂ ਬਾਅਦ ਭੱਠੀ ਨੇੜੇ ਲਿਜਾਕੇ ਸਾੜਨ ਦੀ ਧਮਕੀ ਦਿੱਤੇ ਜਾਣ ਦੇ ਵੀ ਦੋੋਸ਼ ਹਨ।

ਇਹ ਵੀ ਪੜ੍ਹੋ- ਪੰਜਾਬ ਦਾ ਗੈਂਗਸਟਰ ਲਖਬੀਰ ਲੰਡਾ ਭਗੌੜਾ ਕਰਾਰ, NIA ਕੋਰਟ ਨੇ ਦਿੱਤੇ ਇਹ ਆਦੇਸ਼


author

Rakesh

Content Editor

Related News