ਭਾਰਤ ਨੂੰ ਮਿਲਿਆ ਕੱਚੇ ਤੇਲ ਦਾ ਭੰਡਾਰ, ਇਸ ਜਗ੍ਹਾ ਮਿਲੇ 26 ਖੂਹ, ਕੇਂਦਰ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

Tuesday, Jan 09, 2024 - 06:16 AM (IST)

ਭਾਰਤ ਨੂੰ ਮਿਲਿਆ ਕੱਚੇ ਤੇਲ ਦਾ ਭੰਡਾਰ, ਇਸ ਜਗ੍ਹਾ ਮਿਲੇ 26 ਖੂਹ, ਕੇਂਦਰ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ (ਭਾਸ਼ਾ): ਜਨਤਕ ਖੇਤਰ ਦੇ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ONGC) ਨੇ ਬੰਗਾਲ ਦੀ ਖਾੜੀ ਵਿਚ ਕ੍ਰਿਸ਼ਨਾ ਗੋਦਾਵਰੀ ਬੇਸਿਨ ਵਿਚ ਆਪਣੇ ਬਹੁਤ ਦੇਰ ਤੋਂ ਉਡੀਕੇ ਜਾ ਰਹੇ ਪ੍ਰਾਜੈਕਟ ਤੋਂ ਤੇਲ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੂੰ ਇਸ ਵੱਡੇ ਪ੍ਰਾਜੈਕਟ ਤੋਂ ਉਤਪਾਦਨ ਸ਼ੁਰੂ ਕਰਨ ਵਿਚ ਕਾਫੀ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਨੇ ਕਿਹਾ ਕਿ ਇਸ ਨਾਲ ਉਸ ਨੂੰ ਸਾਲਾਂ ਦੇ ਘਟਦੇ ਉਤਪਾਦਨ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ। ONGC ਨੇ KG-DWN-98/2 ਬਲਾਕ ਵਿਚ ਕਲੱਸਟਰ-2 ਪ੍ਰਾਜੈਕਟ ਤੋਂ ਉਤਪਾਦਨ ਸ਼ੁਰੂ ਕੀਤਾ ਹੈ। ਕੰਪਨੀ ਹੌਲੀ-ਹੌਲੀ ਇੱਥੋਂ ਉਤਪਾਦਨ ਵਧਾਏਗੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਨੂੰ ਮਿਲਣਗੇ 307 ਨਵੇਂ ਡਾਕਟਰ: 126 ਸੁਪਰਸਪੈਸ਼ਲਿਸਟ ਅਤੇ 181 ਸਪੈਸ਼ਲਿਸਟ ਹੋਣਗੇ ਨਿਯੁਕਤ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, "ਵਧਾਈ ਭਾਰਤ! ਜਟਿਲ ਅਤੇ ਔਖੇ ਬਲਾਕ ਤੋਂ ਪਹਿਲਾ ਤੇਲ ਉਤਪਾਦਨ ਸ਼ੁਰੂ ਹੋ ਗਿਆ ਹੈ।'' ਉਨ੍ਹਾਂ ਮੌਜੂਦਾ ਉਤਪਾਦਨ ਬਾਰੇ ਕੋਈ ਸੰਕੇਤ ਦਿੱਤੇ ਬਿਨਾਂ ਕਿਹਾ ਕਿ ਭਵਿੱਖ ਵਿਚ ਰੋਜ਼ਾਨਾ ਕੱਚੇ ਤੇਲ ਦਾ ਉਤਪਾਦਨ 45,000 ਬੈਰਲ ਪ੍ਰਤੀ ਦਿਨ ਅਤੇ ਗੈਸ ਉਤਪਾਦਨ 1 ਕਰੋੜ ਘਣ ਮੀਟਰ ਹੋਣ ਦੀ ਉਮੀਦ ਹੈ।

ਕਲੱਸਟਰ-2 ਦਾ ਤੇਲ ਉਤਪਾਦਨ ਨਵੰਬਰ 2021 ਤੱਕ ਸ਼ੁਰੂ ਹੋਣਾ ਸੀ, ਪਰ ਕੋਵਿਡ ਮਹਾਮਾਰੀ ਕਾਰਨ ਇਸ ਵਿਚ ਦੇਰੀ ਹੋ ਗਈ। ਓ.ਐੱਨ.ਜੀ.ਸੀ. ਨੇ ਸਮੁੰਦਰੀ ਤੇਲ ਦਾ ਉਤਪਾਦਨ ਸ਼ੁਰੂ ਕਰਨ ਲਈ ਤੈਰਦੇ ਜਹਾਜ਼ ਆਰਮਾਡਾ ਸਟਰਲਿੰਗ-ਵੀ ਨੂੰ ਕਿਰਾਏ 'ਤੇ ਲਿਆ ਹੈ। ਇਸ ਦਾ 70 ਫੀਸਦੀ ਹਿੱਸਾ ਸ਼ਾਪੂਰਜੀ ਪਾਲਨਜੀ ਆਇਲ ਐਂਡ ਗੈਸ ਅਤੇ 30 ਫ਼ੀਸਦੀ ਮਲੇਸ਼ੀਆ ਦੀ ਬੁਮੀ ਆਰਮਾਡਾ ਕੋਲ ਹੈ। ONGC ਨੇ ਕਲਸਟਰ-2 ਤੇਲ ਉਤਪਾਦਨ ਲਈ ਪਹਿਲੀ ਸਮਾਂ ਸੀਮਾ ਮਈ 2023 ਤੈਅ ਕੀਤੀ ਸੀ। ਇਸ ਨੂੰ ਬਾਅਦ ਵਿਚ ਅਗਸਤ, 2023, ਸਤੰਬਰ, 2023, ਅਕਤੂਬਰ, 2023 ਅਤੇ ਅੰਤ ਵਿਚ ਦਸੰਬਰ, 2023 ਤੱਕ ਵਧਾ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਮੁੜ ਹੋਵੇਗਾ ਅਕਾਲੀ-ਭਾਜਪਾ ਗੱਠਜੋੜ! ਹਿੰਦੂ-ਸਿੱਖ ਏਕਤਾ ਦਾ ਹਵਾਲਾ ਦਿੰਦਿਆਂ ਜ਼ਿਆਦਾਤਰ ਆਗੂਆਂ ਨੇ ਜਤਾਈ ਸਹਿਮਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੀ ਖਾੜੀ 'ਚ ਕ੍ਰਿਸ਼ਨਾ ਗੋਦਾਵਰੀ ਬੇਸਿਨ 'ਚ ਪ੍ਰਾਜੈਕਟ ਤੋਂ ਤੇਲ ਉਤਪਾਦਨ ਸ਼ੁਰੂ ਕਰਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਕਈ ਫਾਇਦੇ ਹੋਣਗੇ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੁਆਰਾ 'ਐਕਸ' 'ਤੇ ਇਕ ਪੋਸਟ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ, "ਇਹ ਭਾਰਤ ਦੀ ਊਰਜਾ ਯਾਤਰਾ ਵਿਚ ਇਕ ਮਹੱਤਵਪੂਰਨ ਕਦਮ ਹੈ, ਜੋ ਆਤਮਨਿਰਭਰ ਭਾਰਤ ਲਈ ਸਾਡੇ ਮਿਸ਼ਨ ਨੂੰ ਅੱਗੇ ਵਧਾਉਂਦਾ ਹੈ। ਇਸ ਨਾਲ ਸਾਡੀ ਆਰਥਿਕਤਾ ਨੂੰ ਬਹੁਤ ਸਾਰੇ ਫਾਇਦੇ ਹੋਣਗੇ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News