ਦੰਤੇਵਾੜਾ ਮੁਕਾਬਲੇ ''ਚ CRPF ਨੇ 3 ਮਹਿਲਾ ਨਕਸਲੀਆਂ ਸਮੇਤ 7 ਨੂੰ ਕੀਤਾ ਢੇਰ

07/19/2018 9:36:27 AM

ਰਾਏਪੁਰ— ਛੱਤੀਸਗੜ੍ਹ ਦੇ ਦੰਤੇਵਾੜਾ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ 7 ਨਕਸਲੀਆਂ ਨੂੰ ਢੇਰ ਕਰ ਦਿੱਤਾ। ਸੀ. ਆਰ. ਪੀ. ਐੱਫ. ਦੀ ਟੀਮ ਨੇ ਮੁਕਾਬਲੇ 'ਚ 3 ਮਹਿਲਾਵਾਂ ਸਮੇਤ 7 ਨਕਸਲੀਆਂ ਨੂੰ ਢੇਰ ਕਰ ਦਿੱਤਾ। ਨਕਸਲੀਆਂ ਤੋਂ ਵੱਡੀ ਗਿਣਤੀ 'ਚ ਹਥਿਆਰ ਬਰਾਮਦ ਹੋਏ ਹਨ। 
ਜਾਣਕਾਰੀ ਮੁਤਾਬਕ ਸੈਨਾ ਨੂੰ ਨਕਸਲੀਆਂ ਦੇ ਤਿਮੇਨਾਰ ਦੀਆਂ ਪਹਾੜੀਆਂ ਦੇ ਪਿੱਛੇ ਛੁਪੇ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਦੰਤੇਵਾੜਾ ਐੱਸ. ਟੀ. ਐੱਫ. ਅਤੇ ਸੀ. ਆਰ. ਪੀ. ਐੱਫ. ਨੇ ਸੰਯੁਕਤ ਕਾਰਵਾਈ ਕੀਤੀ।


Related News