ਸਾਲ 2020 ''ਚ ਰਿਆਜ਼ ਨਾਇਕੂ ਸਮੇਤ ਕੁੱਲ 215 ਅੱਤਵਾਦੀਆਂ ਦਾ ਹੋਇਆ ਖ਼ਾਤਮਾ : DG ਮਾਹੇਸ਼ਵਰੀ

Thursday, Jan 21, 2021 - 03:28 PM (IST)

ਸਾਲ 2020 ''ਚ ਰਿਆਜ਼ ਨਾਇਕੂ ਸਮੇਤ ਕੁੱਲ 215 ਅੱਤਵਾਦੀਆਂ ਦਾ ਹੋਇਆ ਖ਼ਾਤਮਾ : DG ਮਾਹੇਸ਼ਵਰੀ

ਜੰਮੂ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਡੀ.ਜੀ. ਏ.ਪੀ. ਮਾਹੇਸ਼ਵਰੀ ਨੇ ਦੱਸਿਆ ਕਿ ਸਾਲ 2020 'ਚ ਰਿਆਜ਼ ਨਾਇਕੂ ਸਮੇਤ ਕੁੱਲ 215 ਅੱਤਵਾਦੀਆਂ ਦਾ ਖ਼ਾਤਮਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਬਰਾ ਫ਼ੋਰਸ ਦੀ ਨਕਸਲ ਵਿਰੋਧੀ ਰਿੰਗ 'ਚ ਮਹਿਲਾ ਯੋਧਿਆਂ ਨੂੰ ਸ਼ਾਮਲ ਕਰ ਰਹੇ ਹਨ। ਡੀ.ਜੀ. ਡਾ. ਏ.ਪੀ. ਮਾਹੇਸ਼ਵਰੀ ਨੇ ਕਿਹਾ ਕਿ ਅਸੀਂ ਯੂ.ਏ.ਵੀ., ਟਰੈਕਰਜ਼, ਅਸਾਲਟ ਰਾਈਫਲਾਂ ਨੂੰ ਸ਼ਾਮਲ ਕੀਤਾ ਹੈ। ਨਵੀਂ ਅਤੇ ਆਧੁਨਿਕ ਤਕਨੀਕ ਨਾਲ ਸੁਰੱਖਿਆ ਫ਼ੋਰਸਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

PunjabKesariਕੇ-9 ਟੀਮ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੈਂਗਲੁਰੂ 'ਚ ਸਾਡਾ ਇਕ ਸਿਖਲਾਈ ਕੇਂਦਰ ਹੈ। ਹਾਲ ਹੀ 'ਚ ਅਸੀਂ ਇਸ 'ਚ ਸਥਾਨਕ ਨਸਲਾਂ ਨੂੰ ਵੀ ਸ਼ਾਮਲ ਕੀਤਾ ਹੈ। ਡੀ.ਜੀ. ਨੇ ਦੱਸਿਆ ਕਿ ਅਸੀਂ ਸਾਈਬਰ ਸਕਿਓਰਿਟੀ ਕਰਮੀਆਂ ਦੇ ਰੂਪ 'ਚ ਸਰੀਰਕ ਰੂਪ ਨਾਲ ਅਸਮਰੱਥ ਲੋਕਾਂ ਨੂੰ ਮੌਕਾ ਦਿੱਤਾ ਹੈ। ਇਸ ਦਾ ਮਕਸਦ ਇਹ ਹੈ ਕਿ ਉਹ ਮਾਣ ਬਣਾਏ ਰੱਖਦੇ ਹੋਏ ਆਪਣਾ ਅਹਿਮ ਯੋਗਦਾਨ ਦੇ ਸਕਣ।

PunjabKesari

PunjabKesariਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News