CRPF ਦੇ ਜਵਾਨ ਦੀ ਕੋਰੋਨਾ ਨਾਲ ਮੌਤ, ਅਮਿਤ ਸ਼ਾਹ ਨੇ ਜ਼ਾਹਰ ਕੀਤਾ ਦੁੱਖ

04/28/2020 11:21:17 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਨਾਲ ਅਰਧ ਸੈਨਿਕ ਬਲਾਂ 'ਚ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੀ. ਆਰ. ਪੀ. ਐੱਫ.  ਦੇ ਇੰਸਪੈਕਟਰ ਦੀ ਸਫਰਦਰਜੰਗ 'ਚ ਇਲਾਜ਼ ਦੌਰਾਨ ਮੌਤ ਹੋ ਗਈ। ਮਯੂਰ ਬਿਹਾਰ ਸਥਿਤ ਸੀ. ਆਰ. ਪੀ. ਐੱਫ. ਦੀ 31ਵੀਂ ਬਟਾਲੀਅਨ 'ਚ ਤਾਇਨਾਤ ਸਬ-ਇੰਸਪੈਕਟਰ ਦਾ ਕੋਰੋਨਾ ਪਾਜ਼ੀਟਿਵ ਦੇ ਚਲਦੇ ਸਫਦਰਜੰਗ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 5 ਦਿਨ ਪਹਿਲਾਂ ਪਾਜ਼ੀਟਿਵ ਪਾਇਆ ਗਿਆ ਸੀ। ਉਹ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ। ਸੀ. ਆਰ. ਪੀ. ਐੱਫ. 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਵੱਧ ਕੇ 46 ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੀ. ਆਰ. ਪੀ. ਐੱਫ. ਦੇ ਸਬ-ਇੰਸਪੈਕਟਰ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ।


Gurdeep Singh

Content Editor

Related News