ਦਿੱਲੀ ''ਚ ਸੀ.ਆਰ.ਪੀ.ਐਫ. ਦੀ ਇਕ ਹੀ ਬਟਾਲੀਅਨ ਦੇ 135 ਜਵਾਨ ਇਨਫੈਕਟਿਡ

Saturday, May 02, 2020 - 08:39 PM (IST)

ਦਿੱਲੀ ''ਚ ਸੀ.ਆਰ.ਪੀ.ਐਫ. ਦੀ ਇਕ ਹੀ ਬਟਾਲੀਅਨ ਦੇ 135 ਜਵਾਨ ਇਨਫੈਕਟਿਡ

ਨਵੀਂ ਦਿੱਲੀ (ਪ.ਸ.)- ਦੇਸ਼ ਦੇ ਸਭ ਤੋਂ ਵੱਡੇ ਨੀਮ ਫੌਜੀ ਦਸਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੀ ਦਿੱਲੀ ਸਥਿਤ ਇਕ ਬਟਾਲੀਅਨ 'ਚ ਕੋਵਿਡ-19 ਨਾਲ ਇਨਫੈਕਟਿਡ ਜਵਾਨਾਂ ਦੀ ਗਿਣਤੀ ਵਧ ਕੇ 135 ਹੋ ਗਈ ਹੈ। ਇਹ ਜਵਾਨ ਮਯੂਰ ਵਿਹਾਰ ਫੇਸ-3 ਇਲਾਕੇ ਵਿਚ ਸਥਿਤ ਫੋਰਸ ਦੀ 31ਵੀਂ ਬਟਾਲੀਅਨ ਦੇ ਹਨ। ਪਿਛਲੇ ਕੁਝ ਦਿਨਾਂ ਵਿਚ ਇਥੇ ਕੋਰੋਨਾ ਵਾਇਰਸ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬਟਾਲੀਅਨ ਦੇ ਕੁਲ 135 ਜਵਾਨ ਵਾਇਰਸ ਨਾਲ ਇਨਫੈਕਟਿਡ ਨਿਕਲੇ। ਯੂਨਿਟ ਤੋਂ 480 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 458 ਦੀ ਰਿਪੋਰਟ ਆ ਚੁਕੀ ਹੈ ਅਤੇ 22 ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। 


author

Sunny Mehra

Content Editor

Related News