6 ਬਾਗੀ ਤੇ 3 ਆਜ਼ਾਦ ਵਿਧਾਇਕਾਂ ਦੇ ਘਰਾਂ ’ਤੇ ਲੱਗਾ CRPF ਦਾ ਪਹਿਰਾ

03/15/2024 12:33:31 AM

ਊਨਾ (ਸੁਰਿੰਦਰ ਸ਼ਰਮਾ) - ਸੀ. ਆਰ. ਪੀ. ਐੱਫ. ਦੇ ਸੁਰੱਖਿਆ ਪ੍ਰਬੰਧਾਂ ਦੇ ਘੇਰੇ ’ਚ ਚੱਲ ਰਹੇ 6 ਕਾਂਗਰਸੀ ਬਾਗੀ ਵਿਧਾਇਕਾਂ ਅਤੇ 3 ਆਜ਼ਾਦ ਵਿਧਾਇਕਾਂ ਦੇ ਘਰਾਂ ਦੀ ਸੁਰੱਖਿਆ ਵੀ ਹੁਣ ਕੇਂਦਰੀ ਰਿਜ਼ਰਵ ਫੋਰਸ ਦੇ ਹਵਾਲੇ ਹੋ ਗਈ ਹੈ। ਰਾਜ ਸਭਾ ਚੋਣਾਂ ’ਚ ਕ੍ਰਾਸ ਵੋਟਿੰਗ ਤੋਂ ਬਾਅਦ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਘੇਰੇ ’ਚ ਪਹਿਲਾਂ ਚੰਡੀਗੜ੍ਹ, ਫਿਰ ਉੱਤਰਾਖੰਡ ਦੇ ਰਿਸ਼ੀਕੇਸ਼ ਅਤੇ ਹੁਣ ਦਿੱਲੀ ਪਹੁੰਚੇ ਬਾਗੀਆਂ ਦੇ ਘਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਨੇ ਆਪਣੇ ਸਿਰ ਲੈ ਲਈ ਹੈ। ਵੀਰਵਾਰ ਨੂੰ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਟੁੱਕੜੀਆਂ ਗਗਰੇਟ ਅਤੇ ਕੁਟਲੈਹੜ ਪਹੁੰਚੀਆਂ, ਜਿੱਥੇ ਉਨ੍ਹਾਂ ਕਾਂਗਰਸ ਦੇ ਬਾਗੀ ਅਤੇ ਇਸ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤੇ ਗਗਰੇਟ ਦੇ ਚੈਤਨਿਆ ਸ਼ਰਮਾ, ਕੁਟਲੈਹੜ ਦੇ ਦੇਵੇਂਦਰ ਭੁੱਟੋ, ਧਰਮਸ਼ਾਲਾ ਦੇ ਸੁਧੀਰ ਸ਼ਰਮਾ, ਲਾਹੌਲ-ਸਪੀਤੀ ਦੇ ਰਵੀ ਠਾਕੁਰ ਦੇ ਹੋਟਲ ’ਤੇ, ਦੇਹਰਾ ਦੇ ਵਿਧਾਇਕ ਹੁਸ਼ਿਆਰ ਸਿੰਘ, ਨਾਲਾਗੜ੍ਹ ਦੇ ਵਿਧਾਇਕ ਕੇ. ਐੱਲ. ਠਾਕੁਰ, ਹਮੀਰਪੁਰ ਦੇ ਆਸ਼ੀਸ਼ ਸ਼ਰਮਾ, ਬਡਸਰ ਦੇ ਇੰਦਰਦੱਤ ਲਖਨਪਾਲ ਅਤੇ ਸੁਜਾਨਪੁਰ ਦੇ ਵਿਧਾਇਕ ਰਾਜਿੰਦਰ ਰਾਣਾ ਦੇ ਘਰ ਪਹਿਰਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਜੇਕਰ ਤੁਹਾਡਾ ਬੱਚਾ ਮੂੰਹ ਖੋਲ੍ਹ ਕੇ ਸੌਂਦਾ ਹੈ ਤਾਂ ਨਾ ਕਰੋ ਅਣਦੇਖਾ, ਹੋ ਸਕਦੀ ਹੈ ਦਿਲ ਦੀ ਬਿਮਾਰੀ

ਇਨ੍ਹਾਂ ਨਾਲ ਰਹੇ ਸਾਬਕਾ ਭਾਜਪਾ ਮੰਤਰੀ ਬਿਕਰਮ ਠਾਕੁਰ ਦੇ ਢਲਿਆਰਾ ਸਥਿਤ ਘਰ ’ਤੇ ਵੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਹਾਲਾਂਕਿ ਕ੍ਰਾਸ ਵੋਟਿੰਗ ਕਰਨ ਵਾਲੇ ਇਹ ਵਿਧਾਇਕ ਅਤੇ ਸਾਬਕਾ ਵਿਧਾਇਕ ਅਜੇ ਪਰਤੇ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਬਾਗੀ ਦਿੱਲੀ ’ਚ ਭਾਜਪਾ ਦੇ ਚੋਟੀ ਦੇ ਨੇਤਾਵਾਂ ਦੇ ਸੰਪਰਕ ’ਚ ਹਨ। ਇੱਥੇ ਕਾਨੂੰਨੀ ਸਲਾਹ-ਮਸ਼ਵਰੇ ਦੇ ਨਾਲ-ਨਾਲ ਉਹ ਆਪਣੇ ਭਵਿੱਖ ਨੂੰ ਲੈ ਕੇ ਯੋਜਨਾਵਾਂ ਬਣਾਉਣ ’ਚ ਲੱਗੇ ਹੋਏ ਹਨ। ਭਾਜਪਾ ਨਾਲ ਭਵਿੱਖ ਨੂੰ ਲੈ ਕੇ ਯੋਜਨਾਵਾਂ ਤੈਅ ਹੋ ਚੁੱਕੀਆਂ ਹਨ। ਚੋਣ ਗਣਿਤ ਕੀਤਾ ਜਾ ਰਿਹਾ ਹੈ। ਕਾਂਗਰਸ ਸਮੇਤ ਭਾਜਪਾ ਦੀਆਂ ਅੰਦਰੂਨੀ ਚੁਣੌਤੀਆਂ ਦੇ ਵੀ ਸਰਵੇ ਕਰਵਾਏ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Inder Prajapati

Content Editor

Related News