ਕਾਰੋਬਾਰੀ ਸਾਥੀ ਨਾਲ ਧੋਖਾਦੇਹੀ ਕਰਨ ’ਤੇ 3 ਨਾਮਜ਼ਦ
Wednesday, Feb 12, 2025 - 11:14 AM (IST)
![ਕਾਰੋਬਾਰੀ ਸਾਥੀ ਨਾਲ ਧੋਖਾਦੇਹੀ ਕਰਨ ’ਤੇ 3 ਨਾਮਜ਼ਦ](https://static.jagbani.com/multimedia/2025_2image_11_14_147546065fraud.jpg)
ਬਠਿੰਡਾ (ਸੁਖਵਿੰਦਰ) : ਥਾਣਾ ਥਰਮਲ ਪੁਲਸ ਨੇ ਜਾਇਦਾਦ ਦੀ ਖ਼ਰੀਦੋ-ਫਰੋਖ਼ਤ ਦੇ ਧੰਦੇ ਵਿਚ ਆਪਣੇ ਹੀ ਸਾਥੀ ਨਾਲ ਧੋਖਾਦੇਹੀ ਕਰਨ ਦੇ ਦੋਸ਼ ਹੇਠ 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੋਹਨ ਮਹੇਸ਼ਵਰੀ ਪਤਨੀ ਵਿਜੇ ਮਹੇਸ਼ਵਰੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮੁਲਜ਼ਮਾਂ ਨਵਜੋਤ ਕੌਰ, ਰਵਿੰਦਰ ਕੌਰ ਅਤੇ ਅਮਰਵਿੰਦਰ ਸਿੰਘ ਵਾਸੀ ਬਠਿੰਡਾ ਨਾਲ ਮਿਲ ਕੇ ਜਾਇਦਾਦ ਦੀ ਖ਼ਰੀਦ-ਵੇਚ ਦਾ ਕੰਮ ਸ਼ੁਰੂ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਉਸਨੇ ਇਸ ਕੰਮ ਵਿਚ 96 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ। ਉਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੇ ਪੈਸਿਆਂ ਨਾਲ ਬਣੇ ਮਕਾਨ ’ਤੇ ਕਬਜ਼ਾ ਕਰ ਲਿਆ ਅਤੇ ਆਪਣਾ ਹਿੱਸਾ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਅਜਿਹਾ ਕਰਕੇ ਮੁਲਜ਼ਮਾਂ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।