ਯਾਰੀ ਖ਼ਾਤਿਰ ਜਾਨ ਵਾਰ ਗਿਆ ਨੌਜਵਾਨ, ਇਕੱਠੇ ਬੁੱਝੇ 2 ਘਰਾਂ ਦੇ ਚਿਰਾਗ

Wednesday, Feb 12, 2025 - 03:04 PM (IST)

ਯਾਰੀ ਖ਼ਾਤਿਰ ਜਾਨ ਵਾਰ ਗਿਆ ਨੌਜਵਾਨ, ਇਕੱਠੇ ਬੁੱਝੇ 2 ਘਰਾਂ ਦੇ ਚਿਰਾਗ

ਸਾਹਨੇਵਾਲ/ ਕੁਹਾੜਾ (ਜਗਰੂਪ)- ਲੁਧਿਆਣਾ ਵਿਚ 1 ਦੋਸਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਦੂਜੇ ਦੋਸਤ ਨੇ ਵੀ ਆਪਣੀ ਜਾਨ ਗੁਆ ਦਿੱਤੀ। ਦੋਹਾਂ ਦੋਸਤਾਂ ਦੀ ਇੱਕੋ ਵੇਲੇ ਮੌਤ ਹੋ ਗਈ। ਦਰਅਸਲ, ਦੁਕਾਨ ਦਾ ਬੋਰਡ ਉਤਾਰਨ ਵੇਲੇ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਇਕ 17 ਸਾਲਾ ਨਬਾਲਿਗ ਸਮੇਤ 2 ਲੜਕਿਆਂ ਦੀ ਮੌਤ ਹੋ ਗਈ ਹੈ। ਘਟਨਾ ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਕੀ ਗਿਆਸਪੁਰਾ ਦੇ ਇਲਾਕੇ ਸੂਆ ਰੋਡ ਦੀ ਹੈ। ਚੌਕੀ ਇੰਚਾਰਜ ਚਾਂਦ ਅਹੀਰ ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਮੁਖਤਾਰ ਅੰਸਾਰੀ (17) ਪੁੱਤਰ ਇਜਰਾਈਲ ਅੰਸਾਰੀ ਵਾਸੀ ਮੱਕੜ ਕਾਲੋਨੀ ਅਤੇ ਇਮਾਮ ਹੁਸੈਨ (20) ਪੁੱਤਰ ਮਜ਼ਹਰ ਵਾਸੀ ਦੀਪ ਕਾਲੋਨੀ ਗਿਆਸਪੁਰਾ ਦੋਵੇਂ ਸੂਆ ਰੋਡ ’ਤੇ ਇਕ ਬੂਟ ਹਾਊਸ ਦੀ ਦੁਕਾਨ ’ਤੇ ਕੰਮ ਕਰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!

ਉਨ੍ਹਾਂ ਦੱਸਿਆ ਕਿ ਬੂਟ ਹਾਊਸ ਦੇ ਉੱਪਰ ਲੱਗੇ ਸਾਈਨ ਬੋਰਡ ਨੂੰ ਚੁੱਕ ਕੇ ਸਿੱਧਾ ਕਰਨ ਸਮੇਂ ਉਹ ਨਾਲ ਜਾਂਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਹਿਲਾਂ ਇਮਾਮ ਹੁਸੈਨ ਬਿਜਲੀ ਦੀ ਲਪੇਟ ’ਚ ਆ ਗਿਆ। ਦੋਸਤ ਨੂੰ ਤੜਫਦਾ ਦੇਖ ਕੋਲ ਖੜ੍ਹੇ ਮੁਖਤਾਰ ਅੰਸਾਰੀ ਤੋਂ ਰਹਿ ਨਾ ਹੋਇਆ ਤੇ ਉਹ ਉਸ ਨੂੰ ਬਚਾਉਣ ਦੀ ਕੋਸ਼ਿਸ ਕਰਨ ਲੱਗਾ। ਪਰ ਉਹ ਆਪ ਵੀ ਬਿਜਲੀ ਦੀ ਲਪੇਟ ’ਚ ਆ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਧਾਇਕਾਂ ਨੂੰ ਕੇਜਰੀਵਾਲ ਦੀ 'ਨਸੀਹਤ', ਜਾਣੋ ਮੀਟਿੰਗ 'ਚ ਕੀ ਕੁਝ ਆਖਿਆ

ਚੌਕੀ ਗਿਆਸਪੁਰਾ ਦੀ ਪੁਲਸ ਨੇ ਮ੍ਰਿਤਕ ਇਮਾਮ ਹੁਸੈਨ ਦੇ ਭਰਾ ਅਖਰੋਜ਼ ਅਤੇ ਮੁਖਤਾਰ ਅੰਸਾਰੀ ਦੇ ਪਿਤਾ ਇਜਰਾਈਲ ਅੰਸਾਰੀ ਦੇ ਬਿਆਨਾਂ ’ਤੇ ਕਾਰਵਾਈ ਕਰ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਤੋਂ ਬਾਅਦ ਅੱਜ ਵਾਰਸਾਂ ਦੇ ਹਵਾਲੇ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News