ਡੀ.ਜੀ. ਨੇ ਕਿਹਾ, ਨਕਸਲੀਆਂ ''ਚ ਸਾਹਮਣਾ ਕਰਨ ਦੀ ਹਿੰਮਤ ਨਹੀਂ ਤਾਂ ਸੜਕਾਂ ''ਤੇ ਲਗਾ ਰਹੇ ਬੰਬ

03/14/2018 10:56:18 AM

ਸੁਕਮਾ— ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਮੰਗਲਵਾਰ ਨੂੰ ਹੋਏ ਨਕਸਲੀ ਹਮਲੇ ਦੀ ਗੁੱਥੀ ਅਜੇ ਤੱਕ ਸੁਲਝ ਨਹੀਂ ਸਕੀ ਹੈ ਹਾਲਾਂਕਿ ਇਸ 'ਚ ਇਕ ਨਵਾਂ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ, ਹਾਲ ਹੀ 'ਚ ਨਕਸਲੀਆਂ ਦੇ ਖਿਲਾਫ ਸਰਜੀਕਲ ਸਟਰਾਈਕ ਨੂੰ ਅੰਜਾਮ ਦੇਣ ਲਈ ਸੀ.ਆਰ.ਪੀ.ਐੱਫ. ਦਲ ਨੇ ਕਈ ਸਥਾਈ ਠਿਕਾਣੇ ਬਣਾਏ ਸਨ। ਸੀ.ਆਰ.ਪੀ.ਐੈੱਫ. ਦੇ ਡੀ.ਜੀ. ਰਾਜੀਵ ਰਾਏ ਭਟਨਾਗਰ ਦਾ ਕਹਿਣਾ ਹੈ ਕਿ ਨਕਸਲੀ ਸਾਡੀ ਦਲ ਦਾ ਸਾਹਮਣਾ ਨਹੀਂ ਕਰ ਸਕਦੇ, ਇਸ ਲਈ ਉਹ ਸੜਕਾਂ 'ਤੇ ਬੰਬ ਲਗਾ ਰਹੇ ਹਨ।
ਜਾਣਕਾਰੀ ਅਨੁਸਾਰ, ਪਿਛਲੇ ਇਕ ਮਹੀਨੇ 'ਚ ਸੀ.ਆਰ.ਪੀ.ਐੈੱਫ. ਨੇ ਤਿੰਨ ਨਕਸਲ ਪ੍ਰਭਾਵੀ ਇਲਾਕੇ-ਬਸਤਰ-ਸੁਕਮਾ ਇਲਾਕੇ, ਆਂਧਰਾ ਪ੍ਰਦੇਸ਼, ਓਡੀਸਾ ਬਾਰਡਰ ਅਤੇ ਅਬੁਜਮਾਦ ਜੰਗਲੀ ਇਲਾਕਿਆਂ 'ਚ ਲੱਗਭਗ ਚਾਰ ਤੋਂ ਪੰਜ ਸਥਾਈ ਕੈਂਪ ਬਣਾਏ ਸਨ। ਇਸ ਦੇ ਪਿਛੇ ਵਜ੍ਹਾ ਇਹ ਹੈ ਕਿ ਸੁਰੱਖਿਆ ਫੋਰਸ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਦਲ ਨੂੰ ਸਰਚ ਅਪਰੇਸ਼ਨ ਤੋਂ ਬਾਅਦ ਕੋਈ ਕਿਲੋਮੀਟਰ ਚੱਲ ਕੇ ਵਾਪਸ ਹੈੱਡਕਵਾਟਰ ਜਾਣਾ ਪਵੇ।


ਹਮਲੇ 'ਚ 9 ਜਵਾਨ ਸ਼ਹੀਦ
ਦੱਸਣਾ ਚਾਹੁੰਦੇ ਹਾਂ ਕਿ ਮੰਗਲਵਾਰ ਨੂੰ ਵੀ ਸੀ.ਆਰ.ਪੀ.ਐੱਫ. ਦਾ ਕੋਬਰਾ ਕੰਮਾਡੋ ਟੀਮ ਆਂਧਰਾ ਤੇਲੰਗਨਾ ਸਰਹੱਦ ਦੇ ਨਜ਼ਦੀਕ ਪਲੋੜੀ ਇਲਾਕੇ 'ਚ ਲੱਗਭਗ 8 ਵਜੇ ਅਜਿਹੇ ਹੀ ਹਮਲੇ ਨੂੰ ਟਾਲਣ 'ਚ ਕਾਮਯਾਬ ਰਹੇ ਸਨ। ਹਾਲਾਂਕਿ ਦੂਜੀ ਟੀਮ 212 ਵੀ ਬਟਾਲੀਅਨ ਜੋ ਮੋਟਰਸਾਈਕਲ ਅਤੇ 2 ਐੈੱਮ.ਪੀ.ਵੀ. ਦੇ ਕਾਫਿਲੇ ਨਾਲ ਜਾ ਰਹੀ ਸੀ। ਉਸ 'ਤੇ ਆਈ.ਡੀ.ਈ. ਨਾਲ ਹਮਲਾ ਕੀਤਾ ਗਿਆ, ਇਸ ਹਮਲੇ 'ਚ ਲੱਗਭਗ 9 ਜਵਾਨ ਸ਼ਹੀਦ ਹੋ ਗਏ ਸਨ।


Related News