CRPF ਦੇ 68 ਹੋਰ ਜਵਾਨ ਕੋਰੋਨਾ ਪਾਜ਼ੀਟਿਵ

05/02/2020 12:36:15 PM

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੀ ਪੂਰਬੀ ਦਿੱਲੀ 'ਚ ਤਾਇਨਾਤ ਇਕ ਬਟਾਲੀਅਨ ਦੇ 68 ਹੋਰ ਜਵਾਨਾਂ ਦਾ ਕੋਰੋਨਾ ਵਾਇਰਸ ਪ੍ਰੀਖਣ ਪਾਜ਼ੀਟਿਵ ਆਇਆ ਹੈ। ਫੋਰਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਾਰੇ ਜਵਾਨ ਪੂਰਬੀ ਦਿੱਲੀ 'ਚ ਇਕ ਬਟਾਲੀਅਨ ਨਾਲ ਜੁੜੇ ਹਨ। ਇਸ ਬਟਾਲੀਅਨ 'ਚ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ ਹੁਣ ਵਧ ਕੇ 122 ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਫੋਰਸ 'ਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 127 ਹੋ ਗਈ ਹੈ। ਇਕ ਜਵਾਨ ਕੋਰੋਨਾ ਨਾਲ ਠੀਕ ਹੋ ਚੁਕਿਆ ਹੈ, ਜਦੋਂ ਕਿ ਉਪ ਨਿਰੀਖਕ ਮੁਹੰਮਦ ਇਕਰਾਮ ਹੁਸੈਨ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। 55 ਸਾਲਾ ਸ਼੍ਰੀ ਹੁਸੈਨ ਦੀ ਕੋਰੋਨਾ ਇਨਫੈਕਸ਼ ਕਾਰਨ ਮੰਗਲਵਾਰ ਨੂੰ ਮੌਤ ਹੋ ਗਈ ਸੀ।

ਦੱਸਣਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਦੇ ਹੁਣ ਤੱਕ ਕੁੱਲ 37,336 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ 'ਚ 111 ਵਿਦੇਸ਼ੀ ਮਰੀਜ਼ ਸ਼ਾਮਲ ਹਨ। ਕੋਰੋਨਾ ਨਾਲ ਪੀੜਤ ਲੋਕਾਂ ਦੇ ਸਿਹਤਮੰਦ ਹੋਣ ਦੀ ਰਫ਼ਤਾਰ ਵੀ ਤੇਜ਼ ਹੋਈ ਹੈ ਅਤੇ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਪੀੜਤ 1062 ਲੋਕਾਂ ਦੇ ਸਿਹਤਮੰਦ ਹੋਣ ਨਾਲ ਅਜਿਹੇ ਲੋਕਾਂ ਦੀ ਗਿਣਤੀ 9,950 'ਤੇ ਪਹੁੰਚ ਗਈ ਹੈ।


DIsha

Content Editor

Related News