ਸੀ. ਆਰ. ਪੀ. ਐੈੱਫ. ਦੀ 6ਵੀਂ ਬਟਾਲੀਅਨ ਨੇ ਸਥਾਪਨਾ ਦਿਵਸ ''ਤੇ ਲਗਾਏ ਬੂਟੇ
Friday, Jul 28, 2017 - 06:12 PM (IST)

ਕੱਟੜਾ— ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੈੱਫ.) ਦੀ 6ਵੀਂ ਬਟਾਲੀਅਨ ਵੱਲੋਂ 78ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਧੀਰਤੀ ਕੈਂਪ 'ਚ ਬੂਟੇ ਲਗਾਉਣ ਦਾ ਅਭਿਆਨ ਚਲਾਇਆ ਗਿਆ। ਇਸ ਮੌਕੇ 'ਤੇ ਸੀ. ਈ. ਓ. ਸ਼੍ਰਾਈਨ ਬੋਰਡ ਏ. ਕੇ ਸਾਹੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੂਟੇ ਲਗਾਉਣ ਦੌਰਾਨ ਸਾਹੂ ਨੇ ਕਿਹਾ ਕਿ ਬੂਟੇ ਲਗਾਉਣ 'ਤੇ ਵਾਤਾਵਰਨ ਦੀ ਸੰਭਾਲ 'ਚ ਕਾਫੀ ਲਾਭ ਹੋਵੇਗਾ। ਹਰ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਸ ਮੌਕੇ 'ਤੇ ਐਡੀਸ਼ਨਲ ਸੀ. ਈ. ਓ. ਐੈੱਮ. ਕੁਮਾਰ, ਦੂਜੇ ਕਮਾਨ ਸੰਦੀਪ ਕੁਮਾਰ, ਡਿਪਟੀ ਕਮਾਨ ਐੈੱਸ. ਕੇ ਰਾਣਾ, ਐੈੱਸ. ਡੀ. ਪੀ. ਓ. ਡਾ. ਅਸ਼ੋਕ ਸ਼ਰਮਾ ਸਮੇਤ ਵੱਡੀ ਗਿਣਤੀ 'ਚ 6 ਬਟਾਲੀਅਨ ਦੇ ਜਵਾਨ ਮੌਜ਼ੂਦ ਰਹੇ।
ਇਸ ਤੋਂ ਪਹਿਲਾ ਕਮਾਨ 6 ਬਟਾਲੀਅਨ ਸੰਦੀਪ ਕੁਮਾਰ ਵੱਲੋਂ ਕੁਵਾਟਰ ਗਾਰਡ 'ਚ ਸਲਾਮੀ ਲੈਂਦੇ ਹੋਏ ਜਵਾਨਾਂ ਨੂੰ ਸੀ. ਆਰ. ਪੀ. ਐੈੱਫ. ਦੀਆਂ ਉਪਲੱਬਧੀਆਂ ਬਾਰੇ 'ਚ ਵਿਸਤਾਰ ਨਾਲ ਦੱਸਿਆ ਹੈ। ਉੱਥੇ ਕਮਾਨ 6 ਬਟਾਲੀਅਨ ਸੰਦੀਪ ਕੁਮਾਰ ਨੇ ਕਿਹਾ ਕਿ ਅੱਜ 2 ਹਜ਼ਾਰ ਬੂਟੇ ਲਗਾਏ ਗਏ ਹਨ।