ਆਈ.ਬੀ. ਡਾਇਰੈਕਟਰ ਦੇ ਘਰ CRPF ਦੇ ASI ਨੇ ਖ਼ੁਦ ਨੂੰ ਮਾਰੀ ਗੋਲੀ

Saturday, Feb 04, 2023 - 10:00 AM (IST)

ਆਈ.ਬੀ. ਡਾਇਰੈਕਟਰ ਦੇ ਘਰ CRPF ਦੇ ASI ਨੇ ਖ਼ੁਦ ਨੂੰ ਮਾਰੀ ਗੋਲੀ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਇਕ ਸਹਾਇਕ ਸਬ ਇੰਸਪੈਕਸ਼ਨ (ਏ.ਐੱਸ.ਆਈ.) ਨੇ ਇੱਥੇ ਖੁਫ਼ੀਆ ਬਿਊਰੋ (ਆਈ.ਬੀ.) ਦੇ ਡਾਇਰੈਕਟਰ ਦੇ ਘਰ 'ਚ ਇਕ ਗਾਰਡ ਪੋਸਟ 'ਤੇ ਆਪਣੀ ਸਰਵਿਸ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਹੋਈ। ਉਨ੍ਹਾਂ ਦੱਸਿਆ ਕਿ ਪੀੜਤ ਦੀ ਪਛਾਣ 53 ਸਾਲਾ ਰਾਜਬੀਰ ਸਿੰਘ ਵਜੋਂ ਕੀਤੀ ਗਈ ਹੈ, ਜੋ ਆਈ.ਬੀ. ਡਾਇਰੈਕਟਰ ਦੇ ਘਰ ਇਕ ਗਾਰਡ ਪੋਸਟ 'ਤੇ ਤਾਇਨਾਤ ਸੀ। ਅਧਿਕਾਰੀ ਅਨੁਸਾਰ, ਸ਼ਨੀਵਾਰ ਨੂੰ ਸਿੰਘ ਦਾ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।


author

DIsha

Content Editor

Related News