ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ

Saturday, Apr 18, 2026 - 11:10 AM (IST)

ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ

ਜਲੰਧਰ (ਜ. ਬ.)–ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸ਼ਹਿਰ ਦੇ ਲਗਭਗ ਸਾਰੇ ਥਾਣਿਆਂ ਦੇ ਮੁਲਾਜ਼ਮਾਂ ਦੀ ਟਰਾਂਸਫ਼ਰ (ਬਦਲੀ) ਕੀਤੀ ਹੈ, ਹਾਲਾਂਕਿ ਮੁਲਾਜ਼ਮਾਂ ਦਾ ਜ਼ਿਲ੍ਹਾ ਨਹੀਂ ਬਦਲਿਆ ਪਰ ਉਨ੍ਹਾਂ ਨੂੰ ਜਲੰਧਰ ਸ਼ਹਿਰ ਦੇ ਥਾਣਿਆਂ 'ਚ ਟਰਾਂਸਫਰ ਕੀਤਾ ਗਿਆ ਹੈ। ਸੀ. ਪੀ. ਨੇ ਕੁੱਲ੍ਹ 137 ਮੁਲਾਜ਼ਮਾਂ ਦੇ ਥਾਣੇ ਬਦਲੇ ਹਨ।

ਹਾਲਾਂਕਿ ਇਸ ਨੂੰ ਰੁਟੀਨ ਵਰਕ ਦੱਸਿਆ ਜਾ ਰਿਹਾ ਹੈ। ਪੁਲਸ ਕਮਿਸ਼ਨਰ ਨੇ ਥਾਣਾ ਨੰਬਰ 7 ਦੇ ਮੁਨਸ਼ੀ ਨੂੰ ਥਾਣਾ ਨੰਬਰ 2 ਅਤੇ ਥਾਣਾ ਨੰਬਰ 2 ਦੇ ਮੁਨਸ਼ੀ ਨੂੰ ਥਾਣਾ ਨੰਬਰ 7 ਵਿਚ ਟਰਾਂਸਫ਼ਰ ਕੀਤਾ ਹੈ। ਇਸ ਦੇ ਇਲਾਵਾ ਕਈ ਥਾਣਿਆਂ ਦੇ ਐੱਸ. ਐੱਚ. ਓਜ਼ ਦੇ ਡਰਾਈਵਰ, ਸੀ. ਸੀ. ਟੀ. ਐੱਨ. ਐੱਸ. ਆਪ੍ਰੇਟਰ, ਪੀ. ਪੀ. ਐੱਮ. ਐੱਮ. ਅਤੇ ਹੋਰਨਾਂ ਮੁਲਾਜ਼ਮਾਂ ਦੇ ਥਾਣੇ ਬਦਲੇ ਗਏ ਹਨ। ਕੁਝ ਮੁਲਾਜ਼ਮਾਂ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ ਵਿਚੋਂ ਕੱਢ ਕੇ ਥਾਣਿਆਂ ਵਿਚ ਵੀ ਟਰਾਂਸਫਰ ਕੀਤਾ ਗਿਆ ਹੈ, ਜਦਕਿ ਐਮਰਜੈਂਸੀ ਰਿਸਪਾਂਸ ਸਿਸਟਮ ਦੇ ਕੁਝ ਮੁਲਾਜ਼ਮਾਂ ਨੂੰ ਥਾਣਿਆਂ ਵਿਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:  Punjab: ਮੈਂ ਤੇਰੇ ਲਈ ਮਰ ਰਹੀ...ਵੀਡੀਓ ਬਣਾ ਵਿਆਹੁਤਾ ਨੇ ਸਾਬਕਾ ਸਰਪੰਚ ਬਾਰੇ ਕੀਤੇ ਹੈਰਾਨੀਜਨਕ ਖ਼ੁਲਾਸੇ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਈ ਮੁਲਾਜ਼ਮ ਕਾਫ਼ੀ ਲੰਮੇ ਸਮੇਂ ਤੋਂ ਇਕ ਹੀ ਥਾਣੇ ਵਿਚ ਤਾਇਨਾਤ ਸਨ, ਜਿਸ ਕਾਰਨ ਉਨ੍ਹਾਂ ਨੂੰ ਦੂਜੇ ਥਾਣੇ ਵਿਚ ਟਰਾਂਸਫ਼ਰ ਕੀਤਾ ਗਿਆ ਹੈ। ਸੀ. ਪੀ. ਨੇ ਸਾਰੇ 137 ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਬਦਲੇ ਗਏ ਥਾਣਿਆਂ ਵਿਚ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਜਿਹੜੇ ਮੁਲਾਜ਼ਮਾਂ ਨੂੰ ਟਰਾਂਸਫ਼ਰ ਕੀਤਾ ਗਿਆ ਹੈ, ਉਨ੍ਹਾਂ ਵਿਚ ਵਧੇਰੇ ਏ. ਐੱਸ. ਆਈ., ਹੈੱਡ ਕਾਂਸਟੇਬਲ ਅਤੇ ਸੀਨੀਅਰ ਕਾਂਸਟੇਬਲ ਸ਼ਾਮਲ ਹਨ।

ਇਹ ਵੀ ਪੜ੍ਹੋ:  "ਅਮਨ ਮੁੜ ਆ ਪੁੱਤ ਓਏ"! ਪੈਰੋਲ ਕੱਟ ਕੇ ਵਾਪਸ ਜੇਲ੍ਹ ਗਏ ਨੌਜਵਾਨ ਦੀ ਮੌਤ, ਧਾਹਾਂ ਮਾਰ ਰੋਈ ਮਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News