CRPF ਨੇ ਕਸ਼ਮੀਰ ''ਚ ਪਹਿਲੀ ਜਨਾਨਾ ਅਧਿਕਾਰੀ ਨੂੰ ਕੀਤਾ ਨਿਯੁਕਤ

09/02/2020 12:45:06 AM

ਨਵੀਂ ਦਿੱਲੀ - ਆਈ.ਪੀ.ਐੱਸ. ਅਧਿਕਾਰੀ ਚਾਰੂ ਸਿਨਹਾ ਕਸ਼ਮੀਰ ਘਾਟੀ 'ਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੀ ਇਕਾਈ ਦੀ ਅਗਵਾਈ ਕਰਨ ਵਾਲੀ ਪਹਿਲੀ ਜਨਾਨਾ ਕਮਾਂਡਰ ਬਣ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਤੇਲੰਗਾਨਾ ਸੰਵਰਗ ਤੋਂ 1996 ਬੈਚ ਦੀ ਆਈ.ਪੀ.ਐੱਸ. ਅਧਿਕਾਰੀ ਸਿਨਹਾ ਨੂੰ ਸੀ.ਆਰ.ਪੀ.ਐੱਫ. ਦੇ ਸ਼੍ਰੀਨਗਰ ਸੈਕਟਰ ਦਾ ਇੰਸਪੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਸੈਕਟਰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਇਸ ਅਰਧ ਸੈਨਿਕ ਬਲ ਦੀ ਬਟਾਲੀਅਨ ਦੀ ਨਿਯੁਕਤੀ ਦੀ ਨਿਗਰਾਨੀ ਕਰਦਾ ਹੈ। ਉਹ ਹੁਣ ਤੱਕ ਜੰਮੂ 'ਚ ਸੀ.ਆਰ.ਪੀ.ਐੱਫ. ਦੀ ਇੰਸਪੈਕਟਰ ਜਨਰਲ ਦੇ ਰੂਪ 'ਚ ਸੇਵਾ ਦੇ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਹਾਰ 'ਚ ਸੀ.ਆਰ.ਪੀ.ਐੱਫ. ਇਕਾਈ ਦੀ ਅਗਵਾਈ ਕੀਤੀ ਸੀ ਜਿਸ 'ਚ ਉੱਥੇ ਨਕਸਲ-ਵਿਰੋਧੀ ਮੁਹਿੰਮ 'ਚ ਇਸ ਫੋਰਸ ਦੀ ਨਿਯੁਕਤੀ ਸ਼ਾਮਲ ਹੈ। ਕੁੱਝ ਸਾਲ ਪਹਿਲਾਂ ਮੱਧ ਪ੍ਰਦੇਸ਼ ਸੰਵਰਗ ਦੀ 1993 ਬੈਚ ਦੀ ਆਈ.ਪੀ.ਐੱਸ. ਅਧਿਕਾਰੀ ਸੋਨਾਲੀ ਮਿਸ਼ਰਾ ਕਸ਼ਮੀਰ 'ਚ ਸਰਹੱਦ ਸੁਰੱਖਿਆ ਬਲ ਦੀ ਇੰਸਪੈਕਟਰ ਜਨਰਲ ਰਹਿ ਚੁੱਕੀ ਹੈ।

ਸੀ.ਆਰ.ਪੀ.ਐੱਫ. ਹੈੱਡਕੁਆਰਟਰ ਵੱਲੋਂ ਜਾਰੀ ਆਦੇਸ਼ ਦੇ ਅਨੁਸਾਰ ਉੱਤਰ ਪ੍ਰਦੇਸ਼ ਸੰਵਰਗ ਦੇ 1997 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਦੀਪਕ ਰਤਨ ਸਮੇਤ ਨੌਂ ਹੋਰ ਇੰਸਪੈਕਟਰ ਜਨਰਲ ਨਿਯੁਕਤ ਕੀਤੇ ਗਏ ਹਨ। ਰਤਨ ਨੂੰ ਘਾਟੀ 'ਚ ਸੀ.ਆਰ.ਪੀ.ਐੱਫ. ਦੇ ਕਸ਼ਮੀਰ ਅਭਿਆਨ ਦਾ ਪ੍ਰਮੁੱਖ ਬਣਾਇਆ ਗਿਆ ਹੈ। ਕਸ਼ਮੀਰ  ਅਭਿਆਨ ਇਕਾਈ ਸ਼੍ਰੀਨਗਰ ਛੱਡ ਕੇ ਕਸ਼ਮੀਰ ਘਾਟੀ 'ਚ ਸੀ.ਆਰ.ਪੀ.ਐੱਫ. ਦੀ ਬਟਾਲੀਅਨ ਦੀ ਨਿਯੁਕਤੀ ਦੀ ਜਾਂਚ ਕਰਦੀ ਹੈ। ਰਤਨ ਆਈ.ਪੀ.ਐੱਸ. ਅਧਿਕਾਰੀ ਰਾਜੇਸ਼ ਕੁਮਾਰ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਦਿੱਲੀ 'ਚ ਇੰਸਪੈਕਟਰ ਜਨਰਲ (ਉੱਤਰੀ ਖੇਤਰ) ਨਿਯੁਕਤ ਕੀਤਾ ਗਿਆ ਹੈ।


Inder Prajapati

Content Editor

Related News