ਕ੍ਰਿਕਟ ਖੇਡਦੇ ਸਮੇਂ 30 ਸਾਲਾ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ

Monday, Dec 30, 2024 - 06:09 PM (IST)

ਕ੍ਰਿਕਟ ਖੇਡਦੇ ਸਮੇਂ 30 ਸਾਲਾ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ

ਪਾਲਘਰ- ਮੁੰਬਈ ਦੇ ਨੇੜੇ ਪਾਲਘਰ ਜ਼ਿਲ੍ਹੇ ਦੇ 30 ਸਾਲਾ ਇਕ ਵਿਅਕਤੀ ਦੀ ਸੋਮਵਾਰ ਨੂੰ ਮਹਾਰਾਸ਼ਟਰ ਦੇ ਜਲਾਨਾ 'ਚ ਕ੍ਰਿਕਟ ਖੇਡਦੇ ਸਮੇਂ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾਲਾਸੋਪਾਰਾ ਵਾਸੀ ਵਿਜੇ ਪਟੇਲ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ,''ਕ੍ਰਿਸਮਿਸ ਟ੍ਰਾਫ਼ੀ ਟੂਰਨਾਮੈਂਟ ਦੇ ਅਧੀਨ ਮੈਚ ਖੇਡਦੇ ਸਮੇਂ ਰਾਤ ਕਰੀਬ 11.30 ਵਜੇ ਉਹ ਡਿੱਗ ਗਿਆ। ਸ਼ੱਕ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ। ਸੀ.ਪੀ.ਆਰ. (ਕਾਰਡੀਓਪਲਮੋਨਰੀ ਰਿਸਸਿਟੇਸ਼ਨ) ਰਾਹੀਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਅਸੀਂ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।''

ਇਹ ਵੀ ਪੜ੍ਹੋ : ਔਰਤ ਨੂੰ ਕਿੰਨਰ ਨਾਲ ਵੰਡਣਾ ਪਵੇਗਾ ਪਤੀ, ਦੋਵਾਂ ਵਿਚਾਲੇ ਹੋਇਆ ਅਜੀਬੋ-ਗਰੀਬ ਸਮਝੌਤਾ

ਇਹ ਪਹਿਲਾ ਅਜਿਹਾ ਮਾਮਲਾ ਨਹੀਂ ਹੈ, ਜਦੋਂ ਕਿਸੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੋਵੇ। ਇਸ ਮਹੀਨੇ ਦੀ ਸ਼ੁਰੂਆਤ 'ਚ ਮੁੰਬਈ 'ਚ ਇਕ 31 ਸਾਲਾ ਤਕਨੀਕੀ ਮਾਹਿਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਦੋਂ ਉਹ ਆਜ਼ਾਦ ਮੈਦਾਨ 'ਚ ਕ੍ਰਿਕਟ ਖੇਡ ਰਿਹਾ ਸੀ। ਰਿਪੋਰਟ ਅਨੁਸਾਰ ਪੀੜਤ ਨੇ ਛਾਤੀ 'ਚ ਦਰਦ ਹੋਣ ਦੇ ਬਾਵਜੂਦ ਖੇਡਣਾ ਜਾਰੀ ਰੱਖਿਆ ਅਤੇ ਰਨ ਲੈਂਦੇ ਸਮੇਂ ਡਿੱਗ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News