ਮਾਮੀ ਨੂੰ ਦਿਲ ਦੇ ਬੈਠਾ ਭਾਣਜਾ, ਅੜਿੱਕਾ ਬਣੇ ਮਾਮੇ ਦਾ....
Friday, Jan 17, 2025 - 11:19 AM (IST)
ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਨਾਜਾਇਜ਼ ਸਬੰਧਾਂ 'ਚ ਕਤਲ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੈਰਗੜ੍ਹ ਥਾਣਾ ਖੇਤਰ 'ਚ ਇੱਕ ਭਾਣਜੇ ਨੇ ਆਪਣੀ ਮਾਮੀ ਦੇ ਪਿਆਰ 'ਚ ਡੁੱਬ ਕੇ ਆਪਣੇ ਮਾਮੇ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਇਸ ਮਾਮਲੇ 'ਚ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਇਸ ਕਤਲ ਕੇਸ ਦੇ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।ਰਿਪੋਰਟਾਂ ਅਨੁਸਾਰ, ਖੈਰਗੜ੍ਹ ਥਾਣੇ ਅਧੀਨ ਆਉਂਦੇ ਬੈਰਨੀ ਪਿੰਡ 'ਚ 42 ਸਾਲਾ ਸਤੇਂਦਰ ਦੀ ਉਸ ਦੀ ਪਤਨੀ ਰੋਸ਼ਨੀ ਅਤੇ ਉਸ ਦੇ ਭਾਣਜੇ ਗੋਵਿੰਦ ਨੇ ਗਲਾ ਦਬਾ ਕੇ ਕਤਲ ਕਰ ਦਿੱਤਾ ਹੈ। ਪੁਲਸ ਸੁਪਰਡੈਂਟ (ਦਿਹਾਤੀ) ਅਖਿਲੇਸ਼ ਭਦੌਰੀਆ ਦੇ ਅਨੁਸਾਰ, ਸਤੇਂਦਰ ਦੀ ਪਤਨੀ ਰੋਸ਼ਨੀ ਨੇ ਅੱਜ ਦੁਪਹਿਰ ਆਪਣੇ ਗੁਆਂਢੀਆਂ ਨੂੰ ਆਪਣੇ ਪਤੀ ਦੀ ਮੌਤ ਬਾਰੇ ਸੂਚਿਤ ਕੀਤਾ ਸੀ। ਉਸ ਨੇ ਕਿਹਾ ਕਿ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ-ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖੁਸ਼ਖ਼ਬਰੀ, ਨਵੇਂ ਗੀਤ ਦਾ ਪੋਸਟਰ ਜਾਰੀ
ਪੁਲਸ ਨੇ ਮਾਮੀ-ਭਾਣਜੇ ਨੂੰ ਕੀਤਾ ਗ੍ਰਿਫ਼ਤਾਰ
ਸਤੇਂਦਰ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਕਾਰਨ, ਸਤੇਂਦਰ ਦੇ ਭਰਾ ਨੇ ਪੁਲਸ ਨੂੰ ਉਸ ਦੀ ਮੌਤ ਬਾਰੇ ਸੂਚਿਤ ਕੀਤਾ। ਪੁਲਸ ਨੇ ਸਤੇਂਦਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੰਚਨਾਮਾ ਕਰਵਾਉਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੌਰਾਨ, ਸਤੇਂਦਰ ਦੇ ਭਰਾ ਨੇ ਆਪਣੀ ਭਰਜਾਈ ਰੋਸ਼ਨੀ ਅਤੇ ਭਾਣਜੇ ਗੋਵਿੰਦ 'ਤੇ ਸ਼ੱਕ ਪ੍ਰਗਟ ਕੀਤਾ ਅਤੇ ਦੋਵਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ।ਪੁਲਸ ਦੇ ਅਨੁਸਾਰ, ਸਤੇਂਦਰ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦਾ ਕਤਲ ਗਲਾ ਦਬਾ ਕੇ ਕੀਤਾ ਗਿਆ ਸੀ। ਜਦੋਂ ਹਿਰਾਸਤ 'ਚ ਲਏ ਗਏ ਦੋ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਰੋਸ਼ਨੀ ਅਤੇ ਗੋਵਿੰਦ ਨੇ ਸਤੇਂਦਰ ਦੇ ਕਤਲ ਦਾ ਜੁਰਮ ਕਬੂਲ ਕਰ ਲਿਆ।
ਇਹ ਵੀ ਪੜ੍ਹੋ-ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਐਮਰਜੈਂਸੀ'
ਪੁਲਸ ਮਾਮਲੇ 'ਚ ਕਰ ਰਹੀ ਹੈ ਕਾਰਵਾਈ
ਪੁਲਸ ਦੇ ਅਨੁਸਾਰ, ਸਤੇਂਦਰ ਦੇ ਭਾਣਜੇ ਗੋਵਿੰਦ ਅਤੇ ਉਸ ਦੀ ਪਤਨੀ ਦੇ ਨਾਜਾਇਜ਼ ਪ੍ਰੇਮ ਸਬੰਧ ਬਣ ਗਏ ਸਨ। ਸਤੇਂਦਰ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਉਹ ਦੋਵਾਂ ਵਿਚਕਾਰ ਅੜਿੱਕਾ ਬਣ ਗਿਆ, ਜਿਸ ਕਾਰਨ ਉਸ ਦੀ ਪਤਨੀ ਅਤੇ ਭਾਣਜੇ ਨੇ ਮਿਲ ਕੇ ਇਹ ਅਪਰਾਧ ਕੀਤਾ। ਪੁਲਸ ਨੇ ਕਤਲ ਦੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8