ਕ੍ਰਿਕਟ ਖੇਡਣ ਜਾਂਦੇ ਸਚਿਨ ਨੂੰ ਮਾਰ ''ਤੀਆਂ ਗੋਲੀਆਂ, ਹਸਪਤਾਲ ਦਾਖਲ

Thursday, Jan 16, 2025 - 02:34 PM (IST)

ਕ੍ਰਿਕਟ ਖੇਡਣ ਜਾਂਦੇ ਸਚਿਨ ਨੂੰ ਮਾਰ ''ਤੀਆਂ ਗੋਲੀਆਂ, ਹਸਪਤਾਲ ਦਾਖਲ

ਵੈੱਬ ਡੈਸਕ : ਕ੍ਰਿਕਟ ਖੇਡਣ ਜਾ ਰਹੇ ਸਚਿਨ ਨੂੰ ਸ਼ਰੇਆਮ ਗੋਲੀਆਂ ਮਾਰ ਦੇਣ ਦੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਨਾ ਸਿਰਫ ਸਚਿਨ ਜ਼ਖਮੀਂ ਹੋਇਆ ਹੈ ਸਗੋਂ ਉਸ ਦੀ ਹਾਲਤ ਵੀ ਅੱਤ ਗੰਭੀਰ ਬਣੀ ਹੋਈ ਹੈ। ਰੁਕੋ ਜਰ੍ਹਾ ਇਹ ਸਚਿਨ, ਕੋਈ ਸਚਿਨ ਤੇਂਦੁਲਕਰ ਨਹੀਂ ਸਗੋਂ ਹਰਿਆਣਾ ਦਾ ਇਕ 25 ਸਾਲਾ ਨੌਜਵਾਨ ਹੈ, ਜਿਸ ਦਾ ਨਾਂ ਵੀ ਸਚਿਨ ਹੈ। ਸਚਿਨ ਕੈਥਲ ਦੇ ਪਾਈ ਪਿੰਡ ਦਾ ਰਹਿਣ ਵਾਲਾ ਹੈ। ਉਹ ਆਪਣੇ ਪਿੰਡ ਦੇ ਸਕੂਲ ਦੇ ਮੈਦਾਨ ਵਿੱਚ ਕ੍ਰਿਕਟ ਖੇਡਣ ਲਈ ਜਾ ਰਿਹਾ ਸੀ, ਜਦ ਇਕ ਕਾਰ ਵਿੱਚ ਆਏ 4 ਮੁਲਜ਼ਮਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ।  ਇਸ ਘਟਨਾ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜ਼ਖਮੀ ਸਚਿਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ, ਉਸਦੀ ਹਾਲਤ ਅਜੇ ਵੀ ਗੰਭੀਰ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਕੋਲ ਨਾਜਾਇਜ਼ ਹਥਿਆਰ ਸਨ ਅਤੇ ਉਨ੍ਹਾਂ ਨੇ ਸਚਿਨ ਦਾ ਪੁਲਸ ਸਟੇਸ਼ਨ ਤੱਕ ਪਿੱਛਾ ਕੀਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। 
PunjabKesari

ਸਚਿਨ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੁਪਹਿਰ 11:26 ਵਜੇ ਵਾਪਰੀ ਇਸ ਘਟਨਾ ਵਿੱਚ, ਦੋ ਹਮਲਾਵਰਾਂ ਨੇ ਇੱਕ ਨੌਜਵਾਨ ਦੀ ਬਾਈਕ ਨੂੰ ਸਵਿਫਟ ਡਿਜ਼ਾਇਰ ਨਾਲ ਟੱਕਰ ਮਾਰ ਦਿੱਤੀ ਅਤੇ ਫਿਰ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਨੂੰ ਪਿੰਡ ਵਿੱਚ ਪਹਿਲਾਂ ਹੋਏ ਇੱਕ ਕਤਲ ਕੇਸ ਨਾਲ ਜੋੜਿਆ ਜਾ ਰਿਹਾ ਹੈ। ਗੋਲੀ ਲੱਗਣ ਨਾਲ ਜ਼ਖਮੀ ਹੋਏ ਸਚਿਨ ‘ਤੇ ਪਹਿਲਾਂ ਪਿੰਡ ਦੇ ਇੱਕ ਨੌਜਵਾਨ ਦਾ ਕਤਲ ਕਰਨ ਦਾ ਦੋਸ਼ ਹੈ। 

ਇਸ ਘਟਨਾ ਵਿੱਚ ਜ਼ਖਮੀ ਹੋਏ ਸਚਿਨ ਨਾਮ ਦੇ ਨੌਜਵਾਨ ਨੂੰ ਚਾਰ ਗੋਲੀਆਂ ਲੱਗੀਆਂ ਹਨ। ਸੀਸੀਟੀਵੀ ਫੁਟੇਜ ਵਿੱਚ, ਸਚਿਨ ਪੀਲੀ ਕਮੀਜ਼ ਵਿੱਚ ਭੱਜਦਾ ਦਿਖਾਈ ਦੇ ਰਿਹਾ ਹੈ ਅਤੇ ਉਸਦੇ ਪਿੱਛੇ ਦੋ ਦੋਸ਼ੀ ਹੱਥਾਂ ਵਿੱਚ ਗੈਰ-ਕਾਨੂੰਨੀ ਪਿਸਤੌਲਾਂ ਲੈ ਕੇ ਭੱਜ ਰਹੇ ਹਨ। ਘਟਨਾ ਦੇ ਸਮੇਂ ਸਚਿਨ ਆਪਣੇ ਦੋਸਤ ਨਾਲ ਸਕੂਲ ਵਿੱਚ ਕ੍ਰਿਕਟ ਖੇਡਣ ਜਾ ਰਿਹਾ ਸੀ। ਹਮਲਾਵਰਾਂ ਨੇ ਪਹਿਲਾਂ ਬਾਈਕ ਨੂੰ ਟੱਕਰ ਮਾਰੀ, ਜਿਸ ਕਾਰਨ ਸਚਿਨ ਹੇਠਾਂ ਡਿੱਗ ਪਿਆ। ਫਿਰ ਸ਼ੱਕੀ ਕਾਰ ਤੋਂ ਬਾਹਰ ਨਿਕਲਿਆ ਅਤੇ ਇੱਕ ਬੰਦੂਕ ਕੱਢ ਲਈ। ਸਚਿਨ ਨੂੰ ਭੱਜਦਾ ਦੇਖ ਕੇ ਮੁਲਜ਼ਮਾਂ ਨੇ ਉਸਦਾ ਪਿੱਛਾ ਕੀਤਾ ਅਤੇ ਕੁਝ ਦੂਰੀ ‘ਤੇ ਜਾ ਕੇ ਉਸ ‘ਤੇ ਗੋਲੀਬਾਰੀ ਕਰ ਦਿੱਤੀ। ਹਮਲਾਵਰ ਸਚਿਨ ਨੂੰ ਮਰਿਆ ਹੋਇਆ ਸਮਝ ਕੇ ਮੌਕੇ ਤੋਂ ਭੱਜ ਗਏ। 

 


author

DILSHER

Content Editor

Related News