ਪੰਜਾਬ ਦੇ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਿੰਡ ''ਚ ਪਸਰਿਆ ਸੋਗ

Wednesday, Jan 15, 2025 - 06:43 PM (IST)

ਪੰਜਾਬ ਦੇ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਿੰਡ ''ਚ ਪਸਰਿਆ ਸੋਗ

ਫ਼ਾਜ਼ਿਲਕਾ (ਸੁਖਵਿੰਦਰ ਥਿੰਦ) : ਪਿੰਡ ਬੰਨਾਵਾਲਾ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਵਿਚ ਡਿਊਟੀ ਨਿਭਾਅ ਰਹੇ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਆਰਮੀ ਵਲੋਂ ਉਨ੍ਹਾਂ ਦੇ ਪਿੰਡ ਲਿਆਂਦਾ ਗਿਆ ਹੈ ਅਤੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸੈਨਿਕ ਰਸਮਾਂ ਦੇ ਨਾਲ 16 ਜਨਵਰੀ ਨੂੰ ਸਵੇਰੇ 10 ਵਜੇ ਪਿੰਡ ਬੰਨਾਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਣਾ ਹੈ। 

ਇਹ ਵੀ ਪੜ੍ਹੋ : ਵਿਜੀਲੈਂਸ ਨੇ ਜਾਲ ਵਿਛਾ ਕੇ ਨੱਪਿਆ ਪਟਵਾਰੀ, 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਬਲਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਉਮਰ ਲਗਭਗ 45 ਸਾਲ 1811 ਲਾਈਟ ਰੈਜੀਮੈਂਟ ਵਿਚ ਬਤੌਰ ਸੂਬੇਦਾਰ ਆਪਣੀਆਂ ਸੇਵਾਵਾਂ ਹੈਦਰਾਬਾਦ ਵਿਖੇ ਨਿਭਾਅ ਰਹੇ ਸਨ। ਜੋ ਕੁਝ ਦਿਨ ਪਹਿਲਾ ਪੇਟ ਦੀ ਇੰਨਫੈਕਸ਼ਨ ਕਾਰਨ ਮਿਲਟਰੀ ਹਸਪਤਾਲ ਸਿਕੰਦਰਾਬਾਦ ਵਿਖੇ ਭਰਤੀ ਸਨ। ਜਿਨ੍ਹਾਂ ਦੀ ਮੌਤ 14 ਜਨਵਰੀ ਨੂੰ ਸਵੇਰੇ 4.10 ਵਜੇ ਹਸਪਤਾਲ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਬਲਜਿੰਦਰ ਸਿੰਘ ਦੀ ਸੇਵਾ ਮੁਕਤੀ ਵਿਚ ਅੱਠ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਸੀ। ਉਨ੍ਹਾਂ ਨੂੰ ਸੈਨਾ ਵਲੋਂ 26 ਜਨਵਰੀ ਨੂੰ ਪਦ ਉਨਤ ਕਰ ਕੇ ਆਨਰੇਰੀ ਲੈਫਟੀਨੈਂਟ ਤੇ 15 ਅਗਸਤ ਨੂੰ ਆਨਰੇਰੀ ਕੈਂਪਟਨ ਬਣਾਇਆ ਜਾਣਾ ਸੀ। ਜਿਉ ਹੀ ਉਨ੍ਹਾਂ ਦੀ ਮੌਤ ਦੀ ਖਬਰ ਪਿੰਡ ਵਿਚ ਪੁੱਜੀ ਤਾਂ ਸਾਰੇ ਪਿੰਡ ਵਿਚ ਸੌਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ,  ਇਕ ਲੜਕਾ ਅਤੇ ਲੜਕੀ ਨੂੰ ਛੱਡ ਗਏ ਹਨ।

ਇਹ ਵੀ ਪੜ੍ਹੋ : 500 ਰੁਪਏ ਦਾ ਨੋਟ ਲੈਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਕਿਤੇ ਪੈ ਨਾ ਜਾਏ ਪਛਤਾਉਣਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News