Credit Card ਦੇ ਨਾਂ ''ਤੇ ਠੱਗੀਆਂ ਮਾਰਨ ਵਾਲਾ ਗਿਰੋਹ ਬੇਪਰਦ, Kotak ਤੇ RBL ਬੈਂਕ ਦੇ ਮੁਲਾਜ਼ਮ ਵੀ ਗ੍ਰਿਫ਼ਤਾਰ

Friday, Aug 18, 2023 - 02:03 AM (IST)

ਫਰੀਦਾਬਾਦ (ਭਾਸ਼ਾ): ਹਰਿਆਣਾ ਵਿਚ ਫਰੀਦਾਬਾਦ ਪੁਲਸ ਨੇ ਕ੍ਰੈਡਿਟ ਕਾਰਡ ਜਾਰੀ ਕਰਨ ਦੇ ਨਾਂ 'ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਇਸ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਿਜੀ ਬੈਂਕ ਦਾ ਸਹਾਇਕ ਪ੍ਰਬੰਧਕ ਵੀ ਸ਼ਾਮਲ ਹੈ। ਪੁਲਸ ਦੇ ਬੁਲਾਰੇ ਸੂਬੇ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਦੀਪਕ, ਤੁਸ਼ਾਰ ਉਰਫ਼ ਗੋਲਡੀ, ਅਕਸ਼ੇ, ਵਿਨੇ ਉਰਫ਼ ਜਾਨੀ, ਰੂਪਕ, ਮਨੀਸ਼, ਕੁਨਾਲ ਤੇ ਰਵੀਸ਼ ਦਾ ਨਾਂ ਸ਼ਾਮਲ ਹੈ। ਮੁਲਜ਼ਮ ਰਵੀਸ਼ ਨੋਇਡਾ ਤੇ ਬਾਕੀ ਸਾਰੇ ਮੁਲਜ਼ਮ ਦਿੱਲੀ ਵਿਚ ਰਹਿ ਰਹੇ ਸਨ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਵੇਖਦਿਆਂ ਹੀ ਵੇਖਦਿਆਂ ਮੱਚ ਗਏ ਭਾਂਬੜ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿਚ ਕੋਟਕ ਬੈਂਕ ਦਾ ਸਹਾਇਕ ਪ੍ਰਬੰਧਕ ਤੇ ਆਰ.ਬੀ.ਐੱਲ. ਬੈਂਕ ਦਾ ਇਕ ਹੋਰ ਮੁਲਜ਼ਮ ਸ਼ਾਮਲ ਹੈ। ਇਹ ਦੋਵੇਂ ਗਿਰੋਹ ਨੂੰ ਬੈਂਕ ਦਾ ਉਹ ਖ਼ਾਤਾ ਨੰਬਰ ਮੁਹੱਈਆ ਕਰਵਾਉਂਦੇ ਸਨ, ਜਿਸ ਵਿਚ ਠੱਗੀ ਦੀ ਰਕਮ ਹਾਸਲ ਕਰਨੀ ਹੁੰਦੀ ਸੀ। ਪੁਲਸ ਨੇ ਮੁਲਜ਼ਮਾਂ ਨੂੰ ਦਿੱਲੀ, ਨੋਇਡਾ ਤੇ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ 'ਚੋਂ 5 ਮੋਬਾਈਲ ਫ਼ੋਨ, ਚਾਰ ਸਿਮ ਕਾਰਡ, ਕੋਟਕ ਮਹਿੰਦਰਾ ਬੈਂਕ ਦੇ 2 ਡੈਬਿਟ ਕਾਰਡ ਤੇ 44 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ। 

ਇਹ ਖ਼ਬਰ ਵੀ ਪੜ੍ਹੋ - ਹੈਰੋਇਨ ਦੀ ਡਿਲਿਵਰੀ ਲੈਣ ਲਈ ਦਰਿਆ ਤੈਰ ਕੇ ਪਾਕਿਸਤਾਨ ਜਾ ਪੁੱਜਾ ਤਸਕਰ, ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਇਨ੍ਹਾਂ ਸਾਈਬਰ ਅਪਰਾਧੀਆਂ ਨੇ ਹਾਲ ਹੀ ਵਿਚ ਫ਼ਰੀਦਾਬਾਦ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਨਾਲ 53,400 ਰੁਪਏ ਦੀ ਠੱਗੀ ਕੀਤੀ ਸੀ। ਪੁਲਸ ਨੇ ਪੁੱਛਗਿੱਛ ਮਗਰੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News