ਗੁਜਰਾਤ ''ਚ ਭਗਵਾਨ ਬੁੱਧ ਦਾ ਵਿਸ਼ਾਲ ਸਮਾਰਕ ਬਣਾਉਣਾ ਮੇਰਾ ਸੁਪਨਾ- ਨਰਿੰਦਰ ਮੋਦੀ

Friday, Jun 30, 2017 - 05:05 PM (IST)

ਗੁਜਰਾਤ ''ਚ ਭਗਵਾਨ ਬੁੱਧ ਦਾ ਵਿਸ਼ਾਲ ਸਮਾਰਕ ਬਣਾਉਣਾ ਮੇਰਾ ਸੁਪਨਾ- ਨਰਿੰਦਰ ਮੋਦੀ

ਗੁਜਰਾਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਗੁਜਰਾਤ ਦੇ ਅਰਾਵਲੀ ਜ਼ਿਲੇ 'ਚ ਭਗਵਾਨ ਬੁੱਧ ਦਾ ਇਕ ਵਿਸ਼ਾਲ ਸਮਾਰਕ ਬਣਾਉਣਾ ਚਾਹੁੰਦੇ ਹਨ, ਜਿੱਥੇ ਇਕ ਖੋਦਾਈ ਦੌਰਾਨ ਬੌਧ ਚਿੰਨ੍ਹ ਪਾਏ ਗਏ ਸਨ। ਗੁਜਰਾਤ ਦੇ ਆਪਣੇ 2 ਦਿਨਾ ਦੌਰੇ ਦੇ ਦੂਜੇ ਦਿਨ ਮੋਦੀ ਨੇ ਮੋਡਾਸਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਰਾਵਲੀ 'ਚ ਹੋਈ ਹਾਲੀਆ ਖੋਦਾਈ ਨੇ ਸਾਬਤ ਕੀਤਾ ਹੈ ਕਿ ਭਾਰਤ ਦੇ ਪੱਛਮੀ ਹਿੱਸੇ 'ਚ ਵੀ ਬੁੱਧ ਦੀ ਅਰਾਧਨਾ ਕੀਤੀ ਜਾਂਦੀ ਸੀ। ਪਰੰਪਰਾਗਤ ਜਨਜਾਤੀ ਕੱਪੜੇ ਪਾਏ ਹੋਏ ਮੋਦੀ ਨੇ ਕਿਹਾ,''ਪਹਿਲਾਂ ਆਮ ਧਾਰਨਾ ਸੀ ਕਿ ਭਗਵਾਨ ਬੁੱਧ ਦੇਸ਼ ਦੇ ਸਿਰਫ ਪੂਰਬੀ ਹਿੱਸੇ 'ਚ ਹੀ ਲੋਕਪ੍ਰਿਯ ਸਨ ਪਰ ਅਰਾਵਲੀ 'ਚ ਸ਼ਾਮਲਾਜੀ ਮੰਦਰ ਕੋਲ ਦੇਵ ਨੇ ਮੋਰੀ 'ਚ ਕੁਝ ਸਮੇਂ ਪਹਿਲਾਂ ਹੋਈ ਖੋਦਾਈ ਨੇ ਸਾਬਤ ਕੀਤਾ ਹੈ ਕਿ ਭਗਵਾਨ ਬੁੱਧ ਦਾ ਪ੍ਰਭਾਵ ਪੱਛਮੀ ਹਿੱਸੇ 'ਚ ਵੀ ਸੀ।'' ਮੋਦੀ ਨੇ ਕਿਹਾ,''ਦੇਵ ਨੀ ਮੋਰੀ 'ਚ ਭਗਵਾਨ ਬੁੱਧ ਦਾ ਵਿਸ਼ਾਲ ਸਮਾਰਕ ਬਣਾਉਣਾ ਮੇਰਾ ਸੁਪਨਾ ਹੈ ਤਾਂ ਕਿ ਦੁਨੀਆ ਭਰ ਦੇ ਲੋਕ ਇੱਥੇ ਆਉਣ ਅਤੇ ਇਸ ਜਗ੍ਹਾ ਦੀ ਸੈਰ ਕਰਨ। ਮੈਨੂੰ ਯਕੀਨ ਹੈ ਕਿ ਤੁਹਾਡੇ ਆਸ਼ੀਰਵਾਦ ਨਾਲ ਮੈਂ ਆਪਣਾ ਸੁਪਨਾ ਪੂਰਾ ਕਰ ਸਕਾਂਗਾ।''
ਪ੍ਰਧਾਨ ਮੰਤਰੀ ਨੇ ਆਪਣੇ ਗ੍ਰਹਿ ਨਗਰ ਵਡਨਗਰ ਦਾ ਜ਼ਿਕਰ ਕਰਦੇ ਹੋਏ ਕਿ ਚੀਨੀ ਯਾਤਰੀ ਹਵੇਨ ਸਾਂਗ ਨੇ ਆਪਣੀ ਡਾਇਰੀ 'ਚ ਲਿਖਿਆ ਹੈ ਕਿ ਵਡਨਗਰ 'ਚ ਇਕ ਮਠ ਸੀ, ਜਿਸ 'ਚ ਸਦੀਆਂ ਪਹਿਲਾਂ ਕਰੀਬ 10 ਹਜ਼ਾਰ ਬੋਧ ਭਿਖਸ਼ੂ ਰਹਿੰਦੇ ਸਨ। ਮੋਦੀ ਜ਼ਿਲੇ 'ਚ 600 ਤੋਂ ਵਧ ਪਿੰਡਾਂ ਅਤੇ ਤਿੰਨ ਕਸਬਿਆਂ 'ਚ ਪੀਣ ਵਾਲੇ ਪਾਣੀ ਮੁਹੱਈਆ ਕਰਵਾਉਣ ਲਈ 552 ਕਰੋੜ ਰੁਪਏ ਦੀ ਇਕ ਯੋਜਨਾ ਕਰਨ ਲਈ ਆਏ ਸਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਹਾਲੀਆ ਸਮੇਂ 'ਚ ਰਾਜ ਭਰ 'ਚ ਸ਼ੁਰੂ ਕੀਤੇ ਗਏ ਅਜਿਹੇ ਪ੍ਰਾਜੈਕਟਾਂ 'ਚ ਪਾਣੀ ਦੀ ਲਿਫਟਿੰਗ ਅਤੇ ਪੰਪਿੰਗ ਲਈ ਇਸਤੇਮਾਲ ਕੀਤੀ ਜਾਣ ਵਾਲੀ ਨਵੀਂ ਤਕਨਾਲੋਜੀ ਬਾਰੇ ਗੁਜਰਾਤ ਸਰਕਾਰ ਨੂੰ ਇੰਜੀਨੀਅਰਿੰਗ ਕਾਲਜਾਂ 'ਚ ਇਕ ਅਧਿਆਏ ਸ਼ਾਮਲ ਕਰਨਾ ਚਾਹੀਦਾ।


Related News