ਤੇਲੰਗਾਨਾ : ਪ੍ਰੇਮ ਪ੍ਰਸਤਾਵ ਠੁਕਰਾਉਣ ’ਤੇ ਨੌਜਵਾਨ ਨੇ ਵਿਦਿਆਰਥਣ ਨੂੰ ਮਾਰਿਆ ਚਾਕੂ

Monday, Nov 04, 2024 - 10:29 PM (IST)

ਤੇਲੰਗਾਨਾ : ਪ੍ਰੇਮ ਪ੍ਰਸਤਾਵ ਠੁਕਰਾਉਣ ’ਤੇ ਨੌਜਵਾਨ ਨੇ ਵਿਦਿਆਰਥਣ ਨੂੰ ਮਾਰਿਆ ਚਾਕੂ

ਹੈਦਰਾਬਾਦ, (ਭਾਸ਼ਾ)- ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਦੋਸਤੀ ਕਰਨ ਵਾਲੇ ਨੌਜਵਾਨ ਨੇ ਪ੍ਰੇਮ ਪ੍ਰਸਤਾਵ ਨੂੰ ਠੁਕਰਾਏ ਜਾਣ ਤੋਂ ਨਾਰਾਜ਼ ਹੋ ਕੇ ਸੋਮਵਾਰ ਤੇਲੰਗਾਨਾ ਦੇ ਮੇਡਕ ਜ਼ਿਲੇ ’ਚ 19 ਸਾਲ ਦੀ ਇਕ ਕਾਲਜ ਵਿਦਿਆਰਥਣ ਨੂੰ ਚਾਕੂ ਮਾਰ ਦਿੱਤਾ।

ਇਸ ਘਟਨਾ ’ਚ ਵਿਦਿਆਰਥਣ ਦਾ ਸੱਜਾ ਹੱਥ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਓਪਨ ਯੂਨੀਵਰਸਿਟੀ ਦੇ ਪਹਿਲੇ ਸਾਲ ਦੀ ਵਿਦਿਆਰਥਣ ਪ੍ਰੀਖਿਆ ਦੇਣ ਲਈ ਸਰਕਾਰੀ ਡਿਗਰੀ ਕਾਲਜ ਆਈ ਸੀ।

ਪੁਲਸ ਨੇ ਦੱਸਿਆ ਕਿ ਮੁਲਜ਼ਮ ਪੀੜਤਾ ਕੋਲ ਗਿਆ ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਜਦੋਂ ਵਿਦਿਆਰਥਣ ਨੇ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ ਤਾਂ ਉਸ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਸ ਦਾ ਸੱਜਾ ਹੱਥ ਜ਼ਖਮੀ ਹੋ ਗਿਆ।


author

Rakesh

Content Editor

Related News