ਹਰਿਆਣਾ ਦੇ 3 ਜ਼ਿਲਿਆਂ ''ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਖਤ, ਕਿਹਾ- ਯਮੁਨਾ ਨੂੰ ਰੱਖੋ ਸਾਫ

05/16/2019 2:53:06 PM

ਕਰਨਾਲ—ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਯੁਮਨਾ ਨਹਿਰ 'ਚ ਉਦਯੋਗਿਕ ਅਤੇ ਘਰੇਲੂ ਗੰਦੇ ਪਾਣੀ ਛੱਡੇ ਜਾਣ 'ਤੇ ਚੇਤਾਵਨੀ ਦਿੰਦੇ ਹੋਏ ਹਰਿਆਣਾ ਦੇ 3 ਜ਼ਿਲਿਆਂ- ਯੁਮਨਾਨਗਰ, ਪਾਣੀਪਤ ਅਤੇ ਸੋਨੀਪਤ 'ਚ ਸੀਵਰੇਜ ਟਰੀਟਮੈਟ ਪਲਾਂਟ ਲਾਉਣ ਲਈ ਆਦੇਸ਼ ਦਿੱਤਾ ਹੈ, ਕਿਉਂਕਿ ਇਨ੍ਹਾਂ ਸ਼ਹਿਰਾਂ ਦਾ ਗੰਦਾ ਪਾਣੀ ਯਮੁਨਾ ਨਹਿਰ 'ਚ ਛੱਡਿਆ ਜਾਂਦਾ ਹੈ। ਜਿਸ ਕਾਰਨ ਯਮੁਨਾ 'ਚ ਪ੍ਰਦੂਸ਼ਣ ਵੱਧ ਰਿਹਾ ਹੈ। ਪ੍ਰਦੂਸ਼ਣ ਬੋਰਡ ਨੇ ਸਖਤੀ ਨਾਲ ਆਦੇਸ਼ ਦਿੱਤਾ ਹੈ ਕਿ ਯੁਮਨਾ ਨੂੰ ਸਾਫ ਰੱਖੋ। 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐੱਸ. ਪੀ ਸਿੰਘ ਪਰਿਹਾਰ ਨੇ ਜਨਤਕ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਪੱਤਰ ਲਿਖਿਆ, ਜਿਸ 'ਚ ਯੁਮਨਾਨਗਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ ਵਧਾਉਣ ਲਈ ਕਿਹਾ ਗਿਆ ਹੈ। 

ਪੱਤਰ 'ਚ ਹਰਿਆਣਾ ਸਰਕਾਰ ਨੂੰ ਸੋਨੀਪਤ ਜ਼ਿਲੇ ਦੇ ਰਥਦਾਨ ਪਿੰਡ 'ਚ ਸੀਵਰੇਜ ਟਰੀਟਮੈਟ ਪਲਾਂਟ ਬਣਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਜਨਤਕ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ 1 ਮਈ ਤੱਕ ਮਿਲੇ ਨਿਰਦੇਸ਼ਾਂ ਮੁਤਾਬਕ  ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਪੱਤਰ ਦੀ ਕਾਪੀ ਹਰਿਆਣਾ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਸਕੱਤਰ ਅਤੇ ਚੇਅਰਮੈਨ ਨੂੰ ਭੇਜੀ ਗਈ ਹੈ। ਉਦਯੋਗਿਕ ਅਤੇ ਘਰੇਲੂ ਰਹਿੰਦ-ਖੂੰਹਦ ਹੀ ਯੁਮਨਾ ਦੇ ਪ੍ਰਦੂਸ਼ਣ ਦਾ ਮੁੱਖ ਸ੍ਰੋਤ ਹੈ। ਇਸ ਤੋਂ ਪਹਿਲਾਂ ਯੁਮਨਾਨਗਰ ਦੇ ਉਦਯੋਗਿਕ ਅਤੇ ਘਰੇਲੂ ਰਹਿੰਦ-ਖੂੰਹਦ ਨੂੰ ਕਰਨਾਲ ਜ਼ਿਲੇ ਦੇ ਨਬੀਪੁਰ ਪਿੰਡ 'ਚ ਧਨੋਆ ਨਹਿਰ ਰਾਹੀਂ ਮਿਲਾਇਆ ਜਾਂਦਾ ਸੀ।


Iqbalkaur

Content Editor

Related News