ਗਾਂ ਨੇ VIP ਮਹਿਮਾਨ ਬਣ ਕੇ ਰੈਸਟੋਰੈਂਟ ਦਾ ਕੀਤਾ ਉਦਘਾਟਨ, ਇੱਥੇ ਖੁੱਲ੍ਹਿਆ ਪਹਿਲਾ 'ਆਰਗੈਨਿਕ ਰੈਸਟੋਰੈਂਟ'

Tuesday, Apr 18, 2023 - 01:23 PM (IST)

ਗਾਂ ਨੇ VIP ਮਹਿਮਾਨ ਬਣ ਕੇ ਰੈਸਟੋਰੈਂਟ ਦਾ ਕੀਤਾ ਉਦਘਾਟਨ, ਇੱਥੇ ਖੁੱਲ੍ਹਿਆ ਪਹਿਲਾ 'ਆਰਗੈਨਿਕ ਰੈਸਟੋਰੈਂਟ'

ਲਖਨਊ- ਅਕਸਰ ਜਦੋਂ ਵੀ ਕਿਸੇ ਦੁਕਾਨ ਜਾਂ ਰੈਸਟੋਰੈਂਟ ਦਾ ਉਦਘਾਟਨ ਹੁੰਦਾ ਹੈ ਤਾਂ ਉੱਥੇ ਮਹਿਮਾਨ ਦੇ ਤੌਰ 'ਤੇ ਕੋਈ ਮਸ਼ਹੂਰ ਹਸਤੀ, ਰਾਜਨੇਤਾ ਜਾਂ ਕਿਸੇ ਵੱਡੇ ਅਹੁਦੇ 'ਤੇ ਬਿਰਾਜਮਾਨ ਸ਼ਖ਼ਸੀਅਤ ਪਹੁੰਚਦੀ ਹੈ। ਪਰ ਉੱਤਰ ਪ੍ਰਦੇਸ਼ ਦੇ ਲਖਨਊ 'ਚ ਰੈਸਟੋਰੈਂਟ ਦੇ ਉਦਘਾਟਨ ਦੌਰਾਨ ਇਸ ਦੇ ਉਲਟ ਹੀ ਵੇਖਣ ਨੂੰ ਮਿਲਿਆ। ਇੱਥੇ ਇਕ ਰੈਸਟੋਰੈਂਟ ਦੇ ਉਦਘਾਟਨ ਵਿਚ ਦੇਸੀ ਗਾਂ ਨੂੰ VIP ਮਹਿਮਾਨ ਬਣਾਇਆ ਗਿਆ। ਗਾਂ ਨੂੰ VIP ਮਹਿਮਾਨ ਦੇ ਤੌਰ 'ਤੇ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ- J&K ਦੀ 'ਵਾਇਰਲ ਗਰਲ' ਸੀਰਤ ਬਣਨਾ ਚਾਹੁੰਦੀ ਹੈ IAS ਅਫ਼ਸਰ, PM ਮੋਦੀ ਨੂੰ ਕੀਤੀ ਇਹ ਖ਼ਾਸ ਅਪੀਲ

PunjabKesari

ਗਾਂ ਨੇ ਲਖਨਊ ਵਿਚ ਖੁੱਲ੍ਹੇ ਆਰਗੈਨਿਕ ਰੈਸਟੋਰੈਂਟ ਦਾ ਉਦਘਾਟਨ ਕੀਤਾ। ਇਸ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਵਜਾਈਆਂ। ਇਸ ਰੈਸਟੋਰੈਂਟ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਸਭ ਕੁਝ ਆਰਗੈਨਿਕ ਮਿਲੇਗਾ। ਇਸ ਲਈ ਇਸ ਰੈਸਟੋਰੈਂਟ ਦਾ ਨਾਂ 'ਆਰਗੈਨਿਕ ਓਏਸਿਸ' (Organic Oasis) ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ- ਜਦੋਂ ਦਿੱਲੀ 'ਚ ਚੱਲਦਾ ਸੀ ਮਾਫ਼ੀਆ ਦਾ ਸਿੱਕਾ, 2008 'ਚ ਅਤੀਕ ਦੀ ਵੋਟ ਨੇ ਬਚਾਈ ਸੀ ਮਨਮੋਹਨ ਸਰਕਾਰ

PunjabKesari

ਆਰਗੈਨਿਕ ਯਾਨੀ ਕਿ ਜੈਵਿਕ ਭੋਜਨ 'ਚ ਕੀਟਨਾਸ਼ਕਾਂ ਅਤੇ ਹੋਰ ਹਾਨੀਕਾਰਕ ਰਸਾਇਣਕਾਂ ਦੀ ਕਮੀ ਹੁੰਦੀ ਹੈ। ਇਸ ਲਈ ਇਹ ਉਨ੍ਹਾਂ ਸਾਰੇ ਲੋਕਾਂ ਲਈ ਚੰਗਾ ਵਿਕਲਪ ਹੈ, ਜੋ ਸਾਫ਼-ਸੁਥਰਾ ਅਤੇ ਪੌਸ਼ਟਿਕ ਆਹਾਰ ਖਾਣਾ ਚਾਹੁੰਦੇ ਹਨ। ਸਾਬਕਾ ਡਿਪਟੀ ਸੀ. ਐੱਮ. ਅਤੇ ਰੈਸਟੋਰੈਂਟ ਸੰਚਾਲਕ ਸ਼ੈਲੇਂਦਰ ਸਿੰਘ ਨੇ ਕਿਹਾ ਕਿ ਇਹ ਲਖਨਊ ਦਾ ਪਹਿਲਾ ਆਰਗੈਨਿਕ ਰੈਸਟੋਰੈਂਟ ਹੈ, ਜੋ ਜਨਤਾ ਨੂੰ ਸਿਹਤਮੰਦ ਵਿਅੰਜਨਾਂ ਦੀ ਸੀਰੀਜ਼ ਪ੍ਰਦਾਨ ਕਰੇਗਾ। ਇੱਥੇ ਖਾਣ ਵਾਲੀਆਂ ਚੀਜ਼ਾਂ ਸਸਤੀਆਂ ਅਤੇ ਵਾਜਿਬ ਕੀਮਤਾਂ 'ਤੇ ਉਪਲੱਬਧ ਹਨ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਦੀ ਦੋ-ਟੁੱਕ, ਸਮਲਿੰਗੀ ਵਿਆਹ 'ਤੇ ਫ਼ੈਸਲਾ ਸੰਸਦ ਦਾ ਕੰਮ, SC ਇਸ ਤੋਂ ਦੂਰ ਰਹੇ

PunjabKesari

ਸ਼ੈਲੇਂਦਰ ਸਿੰਘ ਨੇ ਅੱਗੇ ਕਿਹਾ ਕਿ ਮੇਰੇ ਕੋਲ ਇਕ ਗਊ ਸ਼ੈੱਡ ਹੈ ਅਤੇ ਇਸ 'ਚ ਇਕੱਠੇ ਕੀਤੇ ਗਾਂ ਦੇ ਗੋਹੇ ਨੂੰ ਕੀਟਨਾਸ਼ਕਾਂ ਅਤੇ ਖਾਦਾਂ ਦੀ ਥਾਂ ਖੇਤਾਂ ਵਿਚ ਜੈਵਿਕ ਖਾਦ ਵਜੋਂ ਵਰਤਿਆ ਜਾਂਦਾ ਹੈ। ਇਸ ਨਾਲ ਅਸੀਂ ਅਜਿਹੀਆਂ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ 'ਚ ਕੋਈ ਵੀ  ਰਸਾਇਣ ਨਹੀਂ ਹੈ ਜੋ ਸਿਹਤਮੰਦ ਜੀਵਨ 'ਚ ਯੋਗਦਾਨ ਪਾ ਸਕੇ। ਇਸ ਦੇ ਨਾਲ ਹੀ ਤੇਲ ਵੀ ਅਸੀਂ ਸ਼ੁੱਧ ਕੈਮੀਕਲ ਮੁਕਤ ਇਸਤੇਮਾਲ ਕਰ ਰਹੇ ਹਾਂ, ਕਿਉਂਕਿ ਅੱਜ ਕੱਲ੍ਹ ਬਾਜ਼ਾਰਾਂ 'ਚ ਮਿਲਾਵਟੀ ਤੇਲ ਮਿਲ ਰਿਹਾ ਹੈ ਅਤੇ ਰੈਸਟੋਰੈਂਟਾਂ 'ਚ ਵੀ ਇਸ ਦੀ ਵਰਤੋਂ ਹੋ ਰਹੀ ਹੈ, ਜਿਸ ਕਾਰਨ ਲੋਕ ਬੀਮਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਘਰ 'ਚ ਲੱਗੀ ਭਿਆਨਕ ਅੱਗ, 7 ਸਾਲਾ ਬੱਚੇ ਦੀ ਮੌਤ


author

Tanu

Content Editor

Related News