ਸਕੂਲਾਂ ਨੂੰ ਮੁੜ ਤੋਂ ਖੋਲ੍ਹਣਾ ਹੈ ਤਾਂ ਟੀਕਾਕਰਨ ਹੀ ਇਕੋ-ਇਕ ਰਾਹ: ਏਮਜ਼ ਮੁਖੀ
Sunday, Jun 27, 2021 - 05:39 PM (IST)
ਨਵੀਂ ਦਿੱਲੀ (ਭਾਸ਼ਾ)— ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਬੱਚਿਆਂ ਲਈ ਕੋਵਿਡ-19 ਟੀਕਿਆਂ ਦੀ ਉਪਲੱਬਧਤਾ ਇਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ। ਇਸ ਨਾਲ ਸਕੂਲ ਖੋਲ੍ਹਣ ਅਤੇ ਉਨ੍ਹਾਂ ਲਈ ਬਾਹਰੀ ਗਤੀਵਿਧੀਆਂ ਲਈ ਰਾਹ ਖੁੱਲ੍ਹ ਸਕੇਗਾ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਦੇ ਟੀਕੇ ‘ਕੋਵੈਕਸੀਨ’ ਦੇ 2 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ’ਤੇ ਕੀਤੇ ਗਏ ਦੂਜੇ ਅਤੇ ਤੀਜੇ ਪੜਾਅ ਦੇ ਪਰੀਖਣ ਦੇ ਅੰਕੜੇ ਸਤੰਬਰ ਤੱਕ ਆਉਣ ਦੀ ਉਮੀਦ ਹੈ। ਡਰੱਗ ਕੰਟਰੋਲਰ ਦੀ ਮਨਜ਼ੂਰੀ ਤੋਂ ਬਾਅਦ ਭਾਰਤ ਵਿਚ ਬੱਚਿਆਂ ਲਈ ਟੀਕੇ ਉਪਲੱਬਧ ਹੋ ਸਕਦੇ ਹਨ।
ਇਹ ਵੀ ਪੜ੍ਹੋ: ਮਨ ਕੀ ਬਾਤ ’ਚ PM ਮੋਦੀ ਨੇ ਮਿਲਖਾ ਸਿੰਘ ਨੂੰ ਕੀਤਾ ਯਾਦ, ‘ਕੋਰੋਨਾ ਟੀਕਾਕਰਨ’ ਨੂੰ ਲੈ ਕੇ ਆਖੀ ਇਹ ਗੱਲ
ਡਾ. ਗੁਲੇਰੀਆ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਜੇਕਰ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਵੀ ਬੱਚਿਆਂ ਲਈ ਇਕ ਬਦਲ ਹੋ ਸਕਦਾ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਦਵਾਈ ਨਿਰਮਾਤਾ ਕੰਪਨੀ ਜਾਇਡਸ ਕੈਡਿਲਾ ਦੇ ਵੀ ਭਾਰਤ ਦੇ ਡਰੱਗ ਕੰਟਰੋਲ ਦੇ ਸਾਹਮਣੇ ਆਪਣੇ ਕੋਵਿਡ-19 ਰੋਕੂ ਟੀਕੇ ‘ਜਾਯਕੋਵ-ਡੀ’ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਲਈ ਬੇਨਤੀ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਭਾਰਤ ’ਚ ਫਿਰ ਵਧੇ ਕੋਰੋਨਾ ਮਾਮਲੇ; ਪਿਛਲੇ 24 ਘੰਟਿਆਂ ’ਚ 50 ਹਜ਼ਾਰ ਤੋਂ ਪਾਰ ਨਵੇਂ ਮਾਮਲੇ
ਕੰਪਨੀ ਦਾ ਦਾਅਵਾ ਹੈ ਕਿ ‘ਜਾਯਕੋਵ-ਡੀ’ ਨੂੰ ਬਾਲਗਾਂ ਅਤੇ ਬੱਚਿਆਂ ਦੋਹਾਂ ਨੂੰ ਦਿੱਤਾ ਜਾ ਸਕਦਾ ਹੈ। ਓਧਰ ਡਾ. ਗੁਲੇਰੀਆ ਨੇ ਕਿਹਾ ਕਿ ਇਸ ਲਈ ਜਾਇਡਸ ਕੈਡਿਲਾ ਦੇ ਟੀਕੇ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਇਹ ਇਕ ਹੋਰ ਬਦਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿਚ ਕੋਵਿਡ-19 ਵਾਇਰਸ ਦੇ ਹਲਕੇ ਲੱਛਣ ਹੁੰਦੇ ਹਨ ਜਾਂ ਕੁਝ ਵੀ ਲੱਛਣ ਵੀ ਨਹੀਂ ਹੁੰਦੇ ਪਰ ਉਹ ਵਾਇਰਸ ਦਾ ਸ਼ਿਕਾਰ ਬਣ ਸਕਦੇ ਹਨ। ਏਮਜ਼ ਮੁਖੀ ਨੇ ਕਿਹਾ ਕਿ ਸਕੂਲਾਂ ਨੂੰ ਮੁੜ ਤੋਂ ਖੋਲ੍ਹਣਾ ਹੋਵੇਗਾ ਅਤੇ ਟੀਕਾਕਰਨ ਇਸ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਮਹਾਮਾਰੀ ਤੋਂ ਉੱਭਰਨ ਦਾ ਰਾਹ ਟੀਕਾਕਰਨ ਹੀ ਹੈ।
ਇਹ ਵੀ ਪੜ੍ਹੋ: ਹੀਰਾ ਉਦਯੋਗਪਤੀ ਮਹੇਸ਼ ਸਵਾਣੀ ਨੇ ਫੜਿਆ ‘ਆਪ’ ਦਾ ਝਾੜੂ