ਚੀਨ ਦੀ ਵੈਕਸੀਨ ਡਿਪਲੋਮੈਸੀ ਖ਼ਿਲਾਫ਼ ਦੁਨੀਆਭਰ ’ਚ ਟੀਕਾ ਸਪਲਾਈ ਲਈ ਤਿਆਰ ਭਾਰਤ
Wednesday, Jan 20, 2021 - 09:37 PM (IST)
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੋਂ ਬਚਣ ਲਈ ਦੁਨੀਆ ਭਰ ’ਚ ਵੈਕਸੀਨ ਦੇ ਲਈ ਟੈਸਟ ਹੋ ਰਹੇ ਹਨ। ਇਸ ਤੋਂ ਇਲਾਵਾ ਹਰ ਵਿਅਕਤੀ ਤੱਕ ਪਹੁੰਚਾਉਣ ਨੂੰ ਲੈ ਕੇ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਅਜਿਹੇ ’ਚ ਭਾਰਤ ਨੇ ਚੀਨ ਦੀ ਕੁਟਿਲ ਵੈਕਸੀਨ ਡਿਪਲੋਮੈਸੀ ਵਿਰੁੱਧ ਕਮਰ ਕਸ ਲਈ ਹੈ। ਭਾਰਤ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਦੁਨੀਆ ਭਰ ’ਚ ਟੀਕਿਆਂ ਦੀ ਸਪਲਾਈ ਲਈ ਤਿਆਰ ਹੈ।
ਗੁਆਂਢੀ ਦੇਸ਼ਾਂ ਤੋਂ ਇਲਾਵਾ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵੀ ਕੋਰੋਨਾ ਵੈਕਸੀਨ ਲਈ ਭਾਰਤ ਪਹੁੰਚ ਰਹੇ ਹਨ। ਇਕਵਾਡੋਰ ਦੇ ਦੂਤ ਭਾਰਤ ਬਾਇਓਟੇਕ ਦੇ ਕੋਵਿਡ-19 ਵੈਕਸੀਨ ਦੇ ਤੀਜੇ ਟਰਾਇਲ ਦੇ ਟੈਸਟ ’ਚ ਹਿੱਸਾ ਲੈਣ ਵਾਲੇ ਪਹਿਲੇ ਦੂਤ ਬਣ ਗਏ। ਅਜਿਹੇ ’ਚ ਇਹ ਜਾਣਨਾ ਜ਼ਰੂਰੀ ਹੈ ਚੀਨ ਦੀ ਵੈਕਸੀਨ ਡਿਪਲੋਮੇਸੀ ਕੀ ਹੈ ਅਤੇ ਭਾਰਤ ਨੇ ਇਸ ਸਬੰਧ ’ਚ ਕੀ ਤਿਆਰੀ ਕਰ ਰੱਖੀ ਹੈ। ਵਿਦੇਸ਼ ਮੰਤਰਾਲਾ ਦੇ ਇਕ ਸੀਨੀਅਰ ਅਫਸਰ ਨੇ ਦੱਸਿਆ ਕਿ ਭਾਰਤ ਦੁਨੀਆਭਰ ਦੀ 60 ਫੀਸਦੀ ਤੋਂ ਜ਼ਿਆਦਾ ਵੈਕਸੀਨ ਦਾ ਉਤਪਾਦਨ ਕਰੇਗਾ। ਇਸ ਤੋਂ ਬਾਅਦ ਇਸੇ ਪਹਿਲੇ ’ਤੇ ਗੁਆਂਢੀਆਂ ਨੂੰ ਸਪਲਾਈ ਕੀਤੀ ਜਾਵੇਗੀ ਅਤੇ ਫਿਰ ਬਾਕੀ ਦੇਸ਼ਾਂ ਨੂੰ।
ਵੈਕਸੀਨ ਦੇ ਮਾਮਲੇ ’ਚ ਭਾਰਤ ਆਪਣੇ ਗੁਆਂਢੀ ਦੇਸ਼ ਬੰਗਲਾਦੇਸ਼ ਅਤੇ ਮਿਆਂਮਾਰ ਦਾ ਸਹਿਯੋਗ ਕਰੇਗਾ। ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਨਾਲ ਚੋਟੀ ਦੇ ਅਧਿਕਾਰੀਆਂ ਅਤੇ ਸਬੰਧਤ ਏਜੰਸੀਆਂ ਨੇ ਬੰਗਲਾਦੇਸ਼ ਅਤੇ ਮਿਆਂਮਾਰ ਦੀ ਸਰਕਾਰ ਦੇ ਨਾਲ ਵੈਕਸੀਨ ਦੇ ਨਾਲ ਸਾਂਝੇ ਤੌਰ ’ਤੇ ਉਤਪਾਦਨ, ਡਿਲਿਵਰੀ ਅਤੇ ਸਪਲਾਈ ’ਤੇ ਗੱਲਬਾਤ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਦੇ ਨਾਲ ਹੁਣ ਤੱਕ ਦੋ ਟ੍ਰੇਨਿੰਗ ਮਡੀਊਲ ਆਯੋਜਿਤ ਹੋ ਚੁੱਕੇ ਹਨ। ਇਸ ’ਚ ਕਰੀਬ 90 ਸਿਹਤ ਮਾਹਿਰਾਂ ਅਤੇ ਵਿਗਿਆਨੀਆਂ ਨੇ ਇਸ ’ਚ ਹਿੱਸਾ ਲਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।