ਉਤਰਾਖੰਡ ਚਾਰਧਾਮ ਯਾਤਰਾ ਲਈ ਕੋਵਿਡ ਜਾਂਚ ਰਿਪੋਰਟ ਜ਼ਰੂਰੀ ਨਹੀਂ, ਇਹ ਹਨ ਨਿਯਮ

Tuesday, Sep 29, 2020 - 03:21 AM (IST)

ਉਤਰਾਖੰਡ ਚਾਰਧਾਮ ਯਾਤਰਾ ਲਈ ਕੋਵਿਡ ਜਾਂਚ ਰਿਪੋਰਟ ਜ਼ਰੂਰੀ ਨਹੀਂ, ਇਹ ਹਨ ਨਿਯਮ

ਦੇਹਰਾਦੂਨ - ਅਨਲਾਕ-5 ਤੋਂ ਪਹਿਲਾਂ ਚਾਰਧਾਮ ਯਾਤਰਾ 'ਤੇ ਬਾਹਰੀ ਸੂਬਿਆਂ ਤੋਂ ਉਤਰਾਖੰਡ ਆਉਣ ਵਾਲੇ ਤੀਰਥ ਯਾਤਰੀਆਂ ਲਈ ਹੁਣ ਕੋਵਿਡ ਜਾਂਚ ਦੀ ਨੈਗੇਟਿਵ ਰਿਪੋਰਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਪਰ ਯਾਤਰਾ ਲਈ ਤੀਰਥ ਯਾਤਰੀਆਂ ਨੂੰ ਦੇਵਸਥਾਨ ਬੋਰਡ ਦੀ ਵੈੱਬਸਾਈਟ 'ਤੇ ਪੰਜੀਕਰਣ ਅਤੇ ਈ-ਪਾਸ ਵਿਵਸਥਾ 'ਚ ਕੋਈ ਛੋਟ ਨਹੀਂ ਦਿੱਤੀ ਗਈ ਹੈ। ਉਤਰਾਖੰਡ ਦੇਵਸਥਾਨਮ ਪ੍ਰਬੰਧਨ ਬੋਰਡ ਨੇ ਚਾਰਧਾਮ ਯਾਤਰਾ ਦੀ ਐੱਸ.ਓ.ਪੀ. ਜਾਰੀ ਕਰ ਦਿੱਤੀ ਹੈ।

ਪ੍ਰਦੇਸ਼ ਸਰਕਾਰ ਨੇ ਹਾਲ ਹੀ 'ਚ ਬਾਹਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਕੋਵਿਡ ਜਾਂਚ ਦੀ ਨੈਗੇਟਿਵ ਰਿਪੋਰਟ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਇਸ ਦੇ ਆਧਾਰ 'ਤੇ ਦੇਵਸਥਾਨਮ ਬੋਰਡ ਨੇ ਵੀ ਚਾਰਧਾਮ ਯਾਤਰਾ 'ਤੇ ਬਾਹਰ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਲਈ ਕੋਵਿਡ ਜਾਂਚ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ। ਦੇਵਸਥਾਨਮ ਪ੍ਰਬੰਧਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵਿਨਾਥ ਰਮਨ ਵਲੋਂ ਸੋਮਵਾਰ ਦੇਰ ਸ਼ਾਮ ਐੱਸ.ਓ.ਪੀ. ਜਾਰੀ ਕੀਤੀ ਗਈ।


ਐੱਸ.ਓ.ਪੀ. ਦੇ ਅਨੁਸਾਰ, ਪੰਜੀਕਰਣ ਦੌਰਾਨ ਦਿੱਤੀ ਗਈ ਆਈ.ਡੀ., ਪਤੇ ਦਾ ਪ੍ਰਮਾਣ ਯਾਤਰਾ ਦੇ ਸਮੇਂ ਨਾਲ ਰੱਖਣਾ ਹੋਵੇਗਾ। ਪੰਜੀਕਰਣ ਤੋਂ ਬਾਅਦ ਬੋਰਡ ਵਲੋਂ ਯਾਤਰਾ ਦਾ ਈ-ਪਾਸ ਜਾਰੀ ਕੀਤਾ ਜਾਵੇਗਾ। ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮ 'ਚ ਨਿਰਧਾਰਤ ਸਥਾਨਾਂ 'ਤੇ ਥਰਮਲ ਸਕੈਨਿੰਗ 'ਚ ਕਿਸੇ ਯਾਤਰੀ 'ਚ ਕੋਵਿਡ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਚਾਰਧਾਮ 'ਚ ਦਰਸ਼ਨ ਕਰਨ ਤੋਂ ਪਹਿਲਾਂ ਸੈਨੇਟਾਇਜੇਸ਼ਨ, ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਮਾਨਕਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਬਦਰੀਨਾਥ 'ਚ 1200, ਕੇਦਾਰਨਾਥ 'ਚ 800, ਗੰਗੋਤਰੀ 'ਚ 600 ਅਤੇ ਯਮੁਨੋਤਰੀ 'ਚ 450 ਤੀਰਥ ਯਾਤਰੀਆਂ ਦੀ ਗਿਣਤੀ ਨਿਰਧਾਰਤ ਹੈ। ਹੁਣ ਤੱਕ ਦੇਵਸਥਾਨਮ ਬੋਰਡ ਨੇ 62 ਹਜ਼ਾਰ ਤੋਂ ਜਿਆਦਾ ਈ-ਪਾਸ ਜਾਰੀ ਕੀਤੇ ਹਨ।


author

Inder Prajapati

Content Editor

Related News