Bank Of America ਦੀ ਵਾਈਸ ਪ੍ਰੈਜ਼ੀਡੈਂਟ ਦਾ ਬੇਰਹਿਮੀ ਨਾਲ ਕਤਲ ! ਸੈਂਕੜੇ ਲੋਕਾਂ ਦੇ ਸਾਹਮਣੇ...
Wednesday, Sep 02, 2026 - 10:14 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਿਊਯਾਰਕ ਦੇ ਸਭ ਤੋਂ ਜ਼ਿਆਦਾ ਭੀੜ ਅਤੇ ਮਸ਼ਹੂਰ ਟੂਰਿਸਟ ਸਪਾਟ ਟਾਈਮਜ਼ ਸਕੁਏਅਰ ਵਿਖੇ ਸੋਮਵਾਰ ਨੂੰ ਇੱਕ ਸੰਤੁਲਨ ਗੁਆ ਬੈਠੀ ਔਰਤ ਨੇ ਬੈਂਕ ਆਫ਼ ਅਮਰੀਕਾ (BoA) ਦੀ 32 ਸਾਲਾ ਵਾਈਸ ਪ੍ਰੈਜ਼ੀਡੈਂਟ ਐਰਿਨ ਪਿਆਸੈਂਟੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸੈਂਕੜੇ ਲੋਕਾਂ ਦੀ ਮੌਜੂਦਗੀ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਨਿਊਯਾਰਕ ਪੁਲਸ ਨੇ ਹਮਲਾਵਰ ਔਰਤ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।
ਬੈਂਕ ਆਫ਼ ਅਮਰੀਕਾ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾ 32 ਸਾਲਾ ਐਰਿਨ ਪਿਆਸੈਂਟੀ ਸੀ, ਜੋ ਬੈਂਕ 'ਚ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਤਾਇਨਾਤ ਇੱਕ ਉੱਭਰਦੀ ਹੋਈ ਅਧਿਕਾਰੀ ਸੀ। ਉਸ ਦਾ ਹਾਲੇ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਹਾਲ ਹੀ 'ਚ ਮਾਂ ਬਣਨ ਤੋਂ ਬਾਅਦ ਮੈਟਰਨਿਟੀ ਲੀਵਜ਼ ਤੋਂ ਵਾਪਸ ਬੈਂਕ ਪਰਤੀ ਸੀ।
ਪੁਲਸ ਕਮਿਸ਼ਨਰ ਜੈਸਿਕਾ ਟਿਸ਼ ਅਨੁਸਾਰ ਹਮਲਾਵਰ ਔਰਤ ਦੀ ਪਛਾਣ 45 ਸਾਲਾ ਪਾਮੇਲਾ ਸਿਸਨੇਰੋਸ ਵਜੋਂ ਹੋਈ ਹੈ। ਉਸ ਦਾ ਪਹਿਲਾਂ ਵੀ ਮਾਨਸਿਕ ਇਲਾਜ ਦਾ ਰਿਕਾਰਡ ਰਿਹਾ ਹੈ। ਇਸ ਹਮਲੇ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਇੱਕ ਹੋਰ ਵਿਅਕਤੀ 'ਤੇ ਵੀ ਚਾਕੂ ਨਾਲ ਹਮਲਾ ਕੀਤਾ ਸੀ, ਜੋ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।

ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
🇺🇲 WARNING GRAPHIC CONTENT: Watch the moment NYC police shoot a woman who went on a stabbing spree yesterday.
— Mario Nawfal (@MarioNawfal) September 1, 2026
She can be seen waving around two large knives before charging at police.
Tasers failed to stop her, and she was shot.
“I’m not dropping anything; I would rather kill… pic.twitter.com/gxoHYAY8Zp
ਜਦੋਂ ਪੁਲਸ ਨੇ ਹਮਲਾਵਰ ਔਰਤ ਨੂੰ ਕਾਬੂ ਕਰਨ ਲਈ ਟੇਜ਼ਰ ਦੀ ਵਰਤੋਂ ਕੀਤੀ, ਤਾਂ ਉਸ ਦਾ ਕੋਈ ਅਸਰ ਨਹੀਂ ਹੋਇਆ। ਇਸ ਮਗਰੋਂ ਔਰਤ ਦੋਵੇਂ ਹੱਥਾਂ 'ਚ ਚਾਕੂ ਲੈ ਕੇ ਪੁਲਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੀ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਗੋਲੀ ਚਲਾ ਕੇ ਉਸ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ।
ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਪੁਲਸ ਦੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੇ ਆਪਣੀ ਟ੍ਰੇਨਿੰਗ ਮੁਤਾਬਕ ਸਹੀ ਕਦਮ ਚੁੱਕਿਆ ਹੈ, ਕਿਉਂਕਿ ਅਜਿਹੀ ਖ਼ਤਰਨਾਕ ਸਥਿਤੀ 'ਚ ਕਿਸੇ ਹੋਰ ਤਰੀਕੇ ਨਾਲ ਨਜਿੱਠਣਾ ਸੰਭਵ ਨਹੀਂ ਸੀ। ਅਧਿਕਾਰੀਆਂ ਅਨੁਸਾਰ ਇਸ ਘਟਨਾ ਪਿੱਛੇ ਕੋਈ ਅੱਤਵਾਦ ਵਰਗਾ ਮਕਸਦ ਨਹੀਂ ਸੀ, ਸਗੋਂ ਹਮਲਾਵਰ ਔਰਤ ਨੇ ਮਾਨਸਿਕ ਬਿਮਾਰੀ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
