ਅਗਲੇ ਸਾਲ ਦੀ ਸ਼ੁਰੂਆਤ ਤੱਕ ਕੋਵਿਡ-19 ਦਾ ਟੀਕਾ ਆਉਣ ਦੀ ਉਮੀਦ : ਹਰਸ਼ਵਰਧਨ

Monday, Sep 14, 2020 - 01:08 AM (IST)

ਅਗਲੇ ਸਾਲ ਦੀ ਸ਼ੁਰੂਆਤ ਤੱਕ ਕੋਵਿਡ-19 ਦਾ ਟੀਕਾ ਆਉਣ ਦੀ ਉਮੀਦ : ਹਰਸ਼ਵਰਧਨ

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਕੋਵਿਡ-19 ਦਾ ਟੀਕਾ ਮੁਹੱਈਆ ਹੋ ਸਕਦਾ ਹੈ ਅਤੇ ਸਰਕਾਰ ਉੱਚ ਜੋਖਮ ਵਾਲੇ ਖੇਤਰਾਂ ਲਈ ਇਸ ਦੀ ਐਮਰਜੈਂਸੀ ਮਨਜ਼ੂਰੀ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਟੀਕੇ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਹੋਈ ਤਾਂ ਉਹ ਪਹਿਲੀ ਡੋਜ਼ ਖੁਦ ਲੈਣਗੇ। ਸਿਹਤ ਮੰਤਰਾਲਾ ਦੇ ਬਿਆਨ ਮੁਤਾਬਕ ਹਰਸ਼ਵਰਧਨ ਨੇ ਕਿਹਾ ਕਿ ਟੀਕੇ ਨੂੰ ਜਾਰੀ ਕਰਨ ਲਈ ਕੋਈ ਤਰੀਕ ਤੈਅ ਨਹੀਂ ਹੋਈ, ਪਰ ਇਹ 2021 ਦੀ ਪਹਿਲੀ ਤਿਮਾਹੀ ਤੱਕ ਤਿਆਰ ਹੋ ਸਕਦਾ ਹੈ ਅਤੇ ਸਭ ਤੋਂ ਲੋੜਵੰਦਾਂ ਨੂੰ ਸਭ ਤੋਂ ਪਹਿਲਾਂ ਮੁਹੱਈਆ ਹੋਵੇਗਾ, ਨਾ ਕਿ ਲੋਕਾਂ ਦੀ ਭੁਗਤਾਨ ਸਮਰੱਥਾ ਦੇ ਆਧਾਰ 'ਤੇ ਇਸ ਨੂੰ ਉਨ੍ਹਾਂ ਨੂੰ ਦਿੱਤਾ ਜਾਵੇਗਾ। ਹਰਸ਼ਵਰਧਨ ਨੇ ਕਿਹਾ ਕਿ ਵੈਕਸੀਨ ਦੇ ਮਨੁੱਖੀ ਟੈਸਟ ਨੂੰ ਲੈ ਕੇ ਸਰਕਾਰ ਪੂਰੀ ਸਾਵਧਾਨੀ ਵਰਤ ਰਹੀ ਹੈ। ਨੀਤੀ ਆਯੋਗ ਦੇ ਮੈਂਬਰ ਡਾਂ ਵੀਕੇ ਪਾਲ ਦੀ ਪ੍ਰਧਾਨਗੀ ਵਾਲੀ ਕੋਰੋਨਾ 'ਤੇ ਰਾਸ਼ਟਰੀ ਮਾਹਰਾਂ ਦਾ ਸਮੂਹ ਵੱਡੀ ਆਬਾਦੀ ਨੂੰ ਵੈਕਸੀਨ ਦੇਣ ਦੀ ਵਿਸਤ੍ਰਿਤ ਰਣਨੀਤੀ ਤਿਆਰ ਕਰ ਰਹੇ ਹਾਂ। ਵੈਕਸੀਨ ਦੀ ਸੁਰੱਖਿਆ, ਖਰਚਾ, ਇਕਵਿਟੀ, ਲੋੜੀਦੀ ਕੋਲਡ-ਚੇਨ, ਉਤਪਾਦਨ ਦੀ ਅੰਤਮ ਤਾਰੀਖ ਵਰਗੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋ ਰਹੀ ਹੈ।


author

Gurdeep Singh

Content Editor

Related News