ਭਾਰਤੀਆਂ ਨੂੰ ਸਪੁਤਨਿਕ-ਵੀ ਸਮੇਤ ਦਿੱਤੀਆਂ ਜਾਣਗੀਆਂ 3 ਵੈਕਸੀਨਾਂ, ਜਾਣੋ ਕਿਵੇਂ ਕੋਰੋਨਾ ਨਾਲ ਲੜਦੀਆਂ ਹਨ

Thursday, Apr 15, 2021 - 11:46 AM (IST)

ਨੈਸ਼ਨਲ ਡੈਸਕ- ਕੋਰਨਾ ਇਨਫੈਕਸ਼ਨ ਦੀ ਦੂਸਰੀ ਜਾਨਲੇਵਾ ਲਹਿਰ ਦੌਰਾਨ ਭਾਰਤ ’ਚ ਕੋਰੋਨਾ ਵਾਇਰਸ ਦੀ ਤੀਸਰੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਦੇਸ਼ ਦੀ ਡਰੱਗ ਰੈਗੂਲੇਟਰ ਸੰਸਥਾ ਨੇ ਮੰਨਿਆ ਹੈ ਕਿ ਰੂਸ ’ਚ ਵਿਕਸਿਤ ਕੋਰੋਨਾ ਵੈਕਸੀਨ ਸਪੁਤਨਿਕ-ਵੀ ਸੁਰੱਖਿਅਤ ਹੈ। ਇਹ ਵੈਕਸੀਨ ਆਕਸਫੋਰਡ-ਐਸਟ੍ਰਾਜ਼ੇਨੇਕਾ ਦੀ ਕੋਵਿਸ਼ੀਲਡ ਵੈਕਸੀਨ ਵਾਂਗ ਹੀ ਕੰਮ ਕਰਦੀ ਹੈ। ਸਾਈਂਸ ਜਰਨਲ ‘ਦਿ ਲੈਂਸੇਂਟ’ ’ਚ ਪ੍ਰਕਾਸ਼ਿਤ ਆਖਰੀ ਪੜਾਅ ਦੇ ਟ੍ਰਾਇਲ ਦੇ ਨਤੀਜਿਆਂ ਮੁਤਾਬਕ ਸਪੁਤਨਿਕ-ਵੀ ਕੋਵਿਡ-1 ਖਿਲਾਫ ਲਗਭਗ 92 ਫੀਸਦੀ ਸੁਰੱਖਿਆ ਦਿੰਦੀ ਹੈ। ਭਾਰਤ ’ਚ ਹੁਣ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਆਕਸਫੋਰਡ-ਐਸਟ੍ਰਾਜ਼ੇਨੇਕਾ ਦੇ ਸਹਿਯੋਗ ਨਾਲ ਬਣੀ ਕੋਵਿਸ਼ੀਲਡ, ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਰੂਸ ਦੀ ਸਪੁਤਨਿਕ-ਵੀ ਤਿੰਨ ਵੈਕਸੀਨ ਦੇਸ਼ ਦੇ ਨਾਗਰਿਕਾਂ ਨੂੰ ਦਿੱਤੀ ਜਾਏਗੀ। ਦੇਸ਼ ’ਚ ਹੁਣ ਤੱਕ ਪਹਿਲਾਂ ਤੋਂ ਸਵੀਕ੍ਰਿਤ ਦੋਨਾਂ ਟੀਕਿਆਂ ਦੀ 10 ਕਰੋੜ ਖੁਰਾਕਾਂ ਲੋਕਾਂ ਨੂੰ ਦਿੱਤੀ ਜਾ ਜ ਚੁੱਕੀ ਹੈ। ਰੂਸ ਨੇ ਭਾਰਤ ’ਚ ਸਪੁਤਨਿਕ-ਵੀ ਦੀਆਂ 75 ਕਰੋੜ ਨਾਲੋਂ ਜ਼ਿਆਦਾ ਖੁਰਾਕਾਂ ਬਣਾਉਣ ਲਈ ਸਮਝੌਤਾ ਕੀਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਦੇਸ਼ ’ਚ ਤੀਸਰੇ ਟੀਕੇ ਦੇ ਰੂਪ ’ਚ ਸਪੁਤਨਿਕ-ਵੀ ਨੂੰ ਉਸ ਦਿਨ ਮਨਜ਼ੂਰੀ ਮਿਲੀ ਜਦੋਂ ਕੁਲ ਕੋਰੋਨਾ ਇਨਫੈਕਸ਼ਨ ਦੇ ਮਾਮਲੇ ’ਚ ਭਾਰਤ ਅਮਰੀਕਾ ਤੋਂ ਬਾਅਦ ਦੁਨੀਆ ’ਚ ਦੂਸਰੇ ਨੰਬਰ ’ਤੇ ਪਹੁੰਚ ਗਿਆ। ਹੁਣ ਤੱਕ ਦੇਸ਼ ’ਚ ਡੇਢ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਚੁੱਕੇ ਹਨ। ਅਮਰੀਕਾ ’ਚ ਹੁਣ ਤੱਕ 3.1 ਕਰੋੜ ਲੋਕ ਇਸ ਨਾਲ ਇਨਫੈਕਟਿਡ ਹੋੋਏ ਹਨ। ਤੀਸਰੇ ਨੰਬਰ ’ਤੇ ਬ੍ਰਾਜ਼ੀਲ ਹੈ ਜਿਥੇ ਇਸਦੇ ਹੁਣ ਤੱਕ 1.34 ਕਰੋੜ ਮਰੀਜ਼ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:  ਵੱਡੀ ਖੁਸ਼ਖ਼ਬਰੀ! ਭਾਰਤ ’ਚ ਤੀਜੇ ਕੋਰੋਨਾ ਟੀਕੇ ‘ਸਪੂਤਨਿਕ ਵੀ’ ਨੂੰ ਮਿਲੀ ਮਨਜ਼ੂਰੀ

ਕੇਂਦਰ ਸਰਕਾਰ ਮੁਤਾਬਕ ਜੁਲਾਈ ਅਖੀਰ ਤੱਕ ਦੇਸ਼ ਦੀ ‘ਤਰਜੀਹ ਸੂਚੀ’ ਦੇ 25 ਕਰੋੜ ਲੋਕਾਂ ਦਾ ਟੀਕਾਕਰਨ ਕਰਨਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਟੀਕਾਕਰਨ ਦੀ ਗਤੀ ਉਮੀਦ ਨਾਲੋਂ ਮੱਠੀ ਹੈ। ਅਜਿਹੇ ’ਚ ਇਹ ਟੀਚਾ ਤਾਂ ਹੀ ਹਾਸਲ ਹੋ ਸਕਦਾ ਹੈ ਜਦੋਂ ਇਹ ਮੁਹਿੰਮ ਹੋਰ ਤੇਜ਼ ਹੋਵੇ। ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸੂਬੇ ਵੈਕਸੀਨ ਦੀ ਕਮੀ ਦੀ ਸ਼ਿਕਾਇਤ ਕਰ ਰਹੇ ਹਨ। ਵੈਕਸੀਨ ਦੀ ਕਮੀ ਕਾਰਣ ਟੀਕਾਕਰਨ ਦੇ ਕਈ ਕੇਂਦਰਾਂ ਨੂੰ ਬੰਦ ਵੀ ਕਰਨਾ ਪਿਆ ਹੈ।

ਮਰੇ ਹੋਏ ਕੋਰੋਨਾ ਵਾਇਰਸ ਤੋਂ ਬਣਾਇਆ ਗਿਐ ਕੋਵੈਕਸੀਨ 81 ਫੀਸਦੀ ਪ੍ਰਭਾਵੀ

ਕੋਵੈਕਸੀਨ ਇਕ ਨਾ-ਸਰਗਰਮ ਟੀਕਾ ਹੈ, ਮਤਲਬ ਇਸਨੂੰ ਮਰੇ ਹੋਏ ਕੋਰੋਨਾ ਵਾਇਰਸ ਨਾਲ ਬਣਾਇਆ ਗਿਆ ਹੈ ਜੋ ਟੀਕੇ ਨੂੰ ਸੁਰੱਖਿਅਤ ਬਣਾਉਂਦਾ ਹੈ। ਇਸਨੂੰ ਬਣਾਉਣ ਵਾਲੀ ਭਾਰਤ ਬਾਇਓਟੈਕ ਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਓਰੋਲੋਜੀ ਵੱਲੋਂ ਚੁਣੇ ਗਏ ਕੋਰੋਨਾ ਵਾਇਰਸ ਦੇ ਸੈਂਪਲ ਦੀ ਵਰਤੋਂ ਕੀਤੀ ਹੈ। ਦੇਸ਼ ਦੀ 24 ਸਾਲ ਪੁਰਾਣੀ ਕੰਪਨੀ ਭਾਰਤ ਬਾਇਓਟੈਕ ਕੁਲ ਮਿਲਾ ਕੇ 16 ਬੀਮਾਰੀਆਂ ਤੋਂ ਬਚਾਅ ਦੇ ਟੀਕੇ ਬਣਾਉਂਦੀ ਹੈ। ਇਨ੍ਹਾਂ ਟੀਕਿਆਂ ਨੂੰ ਦੁਨੀਆ ਦੇ 123 ਦੇਸ਼ਾਂ ’ਚ ਭੇਜਿਆ ਜਾਂਦਾ ਹੈ। ਟੀਕਾ ਲਗਾਉਣ ਤੋਂ ਬਾਅਦ ਸਰੀਰ ਦੀ ਇਮਿਊਨ ਕੋਸ਼ਿਕਾਵਾਂ ਮਰੇ ਹੋਏ ਵਾਇਰਸ ਨੂੰ ਵੀ ਪਛਾਣ ਲੈਂਦੀਆਂ ਹਨ। ਇਸ ਤੋਂ ਬਾਅਦ ਉਹ ਇਮਿਊਨ ਸਿਸਟਮ ਨੂੰ ਇਸ ਵਾਇਰਸ ਦੇ ਖਿਲਾਫ ਐਂਟੀਬਾਡੀ ਬਣਾਉਣ ਨੂੰ ਪ੍ਰੇਰਿਤ ਕਰਦੀਆਂ ਹਨ। ਇਸ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਵਿਚਾਲੇ ਚਾਰ ਹਫਤਿਆਂ ਦਾ ਫਰਕ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ

ਸਪੁਤਨਿਕ ਨੂੰ ਸੌਖਿਆਂ ਕੀਤਾ ਜਾ ਸਕਦੈ ਸਟੋਰ

ਇਸ ਵੈਕਸੀਨ ਦੀ ਖਾਸੀਅਤ ਹੈ ਇਕ ਇਸਨੂੰ 2 ਤੋਂ 8 ਡਿਗਰੀ ਸੈਂਟੀਗਰੇਡ ਦੇ ਤਾਪਮਾਨ ’ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਕਾਰਣ ਇਸ ਵੈਕਸੀਨ ਦਾ ਭੰਡਾਰ ਅਤੇ ਢੁਆਈ ਕਰਨਾ ਸੌਖਾ ਹੈ। ਮੀਡੀਆ ਰਿਪੋਰਟ ਮੁਤਾਬਕ ਵੈਕਸੀਨ ਦੀ ਮਾਰਕੀਟਿੰਗ ਕਰਨ ਵਾਲੇ ਰੂਸੀ ਕੰਪਨੀ ਰਸ਼ੀਅਨ ਡਾਇਰੈਕਟਰ ਇਨਵੈਕਸਟਮੈਂਟ ਫੰਡ ਯਾਨੀ ਆਰ. ਡੀ. ਆਈ. ਐੱਫ. ਨੇ ਭਾਰਤ ’ਚ ਸਪੁਤਨਿਕ-5 ਦੀਆਂ 75 ਕਰੋੜ ਤੋਂ ਜ਼ਿਆਦਾ ਖੁਰਾਕਾਂ ਬਣਾਉਣ ਲਈ ਸਮਝੌਤਾ ਕੀਤਾ ਹੈ।

ਉਂਝ ਸਪੁਤਨਿਕ ਨੂੰ ਹੁਣ ਭਾਰਤ ਸਮੇਤ 60 ਦੇਸ਼ਾਂ ’ਚ ਮਨਜ਼ੂਰੀ ਮਿਲ ਚੁੱਕੀ ਹੈ। ਭਾਰਤ ’ਚ ਡਾ. ਰੈੱਡੀ ਨੇ ਇਕ ਬ੍ਰਿਡਿੰਗ ਅਧਿਐਨ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੇ ਐਮਰਜੈਂਸੀ ਉਪਯੋਗ ਦੀ ਪ੍ਰਵਾਨਗੀ ਲਈ ਅਰਜ਼ੀ ਦਿੱਤੀ ਸੀ। ਆਰ. ਡੀ. ਆਈ. ਨੇ ਭਾਰਤ ’ਚ ਇਸਦੀ ਵੰਡ ਲਈ ਡਾ. ਰੈੱਡੀਜ ਲੈਬ ਅਤੇ ਗਲੈਂਡ ਫਾਰਮਾ ਸਮੇਤ ਕੁਲ 5 ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਇਨ੍ਹਾਂ ਸਾਂਝੇਦਾਰੀਆਂ ਨਾਲ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਟੀਕੇ ਨੂੰ ਬਣਾਉਣ ’ਚ ਭਾਰਤ ਦੀ ਸਮਰੱਥਾ 600 ਮਿਲੀਅਨ ਤੋਂ ਜ਼ਿਆਦਾ ਹੋ ਜਾਏਗੀ।

ਇਹ ਵੀ ਪੜ੍ਹੋ– ਸਪੂਤਨਿਕ-ਵੀ ਸਮੇਤ ਕਈ ਹੋਰ ਵਿਦੇਸ਼ੀ ਟੀਕਿਆਂ ਨਾਲ ਭਾਰਤ ਲੜੇਗਾ ‘ਕੋਰੋਨਾ ਨਾਲ ਜੰਗ’

ਚਿੰਪਾਜੀ ’ਚ ਠੰਡ ਕਰਨ ਵਾਲੇ ਕਮਜ਼ੋਰ ਵਾਇਰਸ ਨਾਲ ਬਣਿਆ ਹੈ ਕੋਵਿਸ਼ੀਲਡ

ਆਕਸਫੋਰਡ-ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਭਾਰਤ ’ਚ ਬਣਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਕ ਮਹੀਨੇ ’ਚ ਇਸ ਦੀਆਂ 6 ਕਰੋੜ ਤੋਂ ਜ਼ਿਆਦਾ ਖੁਰਾਕਾਂ ਬਣਾ ਰਹੀ ਹੈ। ਇਸ ਟੀਕੇ ਦਾ ਵਿਕਾਸ ਚਿੰਪਾਜੀ ’ਚ ਠੰਡ ਪੈਦਾ ਕਰਨ ਵਾਲੇ ਆਮ ਵਾਇਰਸ (ਐਡੇਨੋ ਵਾਇਰਸ) ਦੇ ਕਮਜ਼ੋਰ ਇਨਫੈਕਸ਼ਨ ਨਾਲ ਕੀਤਾ ਗਿਆ ਹੈ। ਜਦੋਂ ਇਸਨੂੰ ਸਰੀਰ ’ਚ ਪਾਇਆ ਜਾਂਦਾ ਹੈ ਤਾਂ ਇਸ ਨਾਲ ਕੋਈ ਬੀਮਾਰੀ ਨਹੀਂ ਹੁੰਦੀ। ਇਹ ਇਮਿਊਨ ਸਿਸਟਮ ਨੂੰ ਐਂਟੀਬਾਡੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਜਦੋਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੁੰਦਾ ਹੈ ਤਾਂ ਇਹ ਐਂਟੀਬਾਡੀ ਨੂੰ ਹਮਲੇ ਲਈ ਉਕਸਾਉਂਦਾ ਹੈ। ਇਸ ਦੀਆਂ ਦੋ ਖੁਰਾਕਾਂ ਲੋਕਾਂ ਨੂੰ ਚਾਰ ਤੋਂ 12 ਹਫਤਿਆਂ ਦੇ ਵਕਫੇ ’ਚ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ– ਕੋਰੋਨਾ ਦਾ ਕਹਿਰ : ਟੁੱਟੇ ਸਾਰੇ ਰਿਕਾਰਡ, ਦੇਸ਼ 'ਚ 1.84 ਲੱਖ ਨਵੇਂ ਮਾਮਲੇ ਆਏ ਸਾਹਮਣੇ

ਠੰਡ ਕਾਰਨ ਬਣਨ ਵਾਲੇ ਵਾਇਰਸ ਨਾਲ ਤਿਆਰ ਹੋਈ ਹੈ ਸਪੁਤਨਿਕ

ਇਸ ਟੀਕੇ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਲੋਂ ਪਿਛਲੇ ਸਾਲ ਅਗਸਤ ’ਚ ਲਾਂਚ ਕੀਤਾ ਗਿਆ ਸੀ। ਮਾਸਕੋ ਦੇ ਗੈਮਾਲੇਯਾ ਇੰਸਟੀਚਿਊਟ ਵਲੋਂ ਵਿਕਸਿਤ ਇਸ ਵੈਕਸੀਨ ਦੇ ਟ੍ਰਾਇਲ ਦੇ ਆਖਰੀ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਇਸਦੀ ਮਨਜ਼ੂਰੀ ਕਾਰਨ ਸ਼ੁਰੂ ’ਚ ਕੁਝ ਵਿਵਾਦ ਪੈਦਾ ਹੋ ਗਿਆ ਸੀ। ਹਾਲਾਂਕਿ ਵਿਗਿਆਨੀਆਂ ਮੁਤਾਬਕ ਹੁਣ ਇਸਦੇ ਫਾਇਦੇ ਜ਼ਾਹਿਰ ਹੋ ਗਏ ਹਨ। ਇਸਨੂੰ ਵਿਕਸਿਤ ਕਰਨ ਲਈ ਠੰਡ ਦਾ ਕਾਰਨ ਬਣਨ ਵਾਲੇ ਵਾਇਰਸ ਦੀ ਵਰਤੋਂ ਕੀਤੀ ਗਈ ਹੈ। ਇਸ ਵਾਇਰਸ ਦੀ ਵਰਤੋਂ ਕੋਰੋਨਾ ਵਾਇਰਸ ਦੇ ਛੋਟੇ ਅੰਸ਼ ਸਰੀਰ ’ਚ ਪਾਉਣ ਲਈ ਵਾਹਕ ਦੇ ਰੂਪ ’ਚ ਕੀਤੀ ਗਈ ਹੈ ਅਤੇ ਇਸ ਵਿਚ ਅਜਿਹੇ ਬਦਲਾਅ ਕੀਤੇ ਗਏ ਹਨ ਕਿ ਸਰੀਰ ’ਚ ਜਾਣ ਤੋਂ ਬਾਅਦ ਉਹ ਲੋਕਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ।

ਕਿਵੇਂ ਕਰਦੀ ਹਨ ਸਰੀਰ ’ਤੇ ਕੰਮ

ਕੋਰਨਾ ਦੇ ਜੇਨੇਟਿਕ ਕੋਡ ਦਾ ਇਕ ਅੰਸ਼ ਜਦੋਂ ਸਰੀਰ ’ਚ ਜਾਂਦਾ ਹੈ ਤਾਂ ਇਮਿਊਨ ਸਿਸਟਮ ਬਿਨਾਂ ਸਰੀਰ ਨੂੰ ਬੀਮਾਰ ਕੀਤੇ ਇਸ ਖਤਰੇ ਨੂੰ ਪਛਾਣ ਕੇ ਉਸ ਨਾਲ ਲੜਨਾ ਸਿੱਖ ਜਾਂਦਾ ਹੈ। ਟੀਕਾ ਲਗਵਾਉਣ ਤੋਂ ਬਾਅਦ ਸਰੀਰ ਕੋਰੋਨਾ ਵਾਇਰਸ ਮੁਤਾਬਕ ਐਂਟੀਬਾਡੀ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੰਦਾ ਹੈ।

ਇਸਦਾ ਅਰਥ ਇਹ ਹੋਇਆ ਕਿ ਟੀਕੇ ਤੋਂ ਬਾਅਦ ਸਰੀਰ ਦਾ ਇਮਿਊਨ ਸਿਸਟਮ ਅਸਲ ’ਚ ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰ ਹੋ ਜਾਂਦਾ ਹੈ। ਸਪੁਤਨਿਕ-5 ਪਹਿਲੀ ਅਤੇ ਦੁਸਰੀ ਖੁਰਾਕ ਲਈ ਟੀਕੇ ਦੇ ਦੋ ਵੱਖਰੇ-ਵੱਖਰੇ ਇਨਫੈਕਸ਼ਨ ਦੀ ਵਰਤੋਂ ਕਰਦਾ ਹੈ। ਦੂਸਰੀ ਖੁਰਾਕ ਪਹਿਲੀ ਦੇ 21 ਦਿਨ ਬਾਅਦ ਲਗਾਈ ਜਾਂਦੀ ਹੈ।

ਇਹ ਵੀ ਪੜ੍ਹੋ– ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ ਆਏ ਰਿਕਾਰਡ 2 ਲੱਖ ਨਵੇਂ ਕੇਸ

ਭਾਰਤ ’ਚ ਬਣ ਰਹੇ ਹਨ 5 ਟੀਕੇ

1. ਜਾਈਕੋਵ-ਡੀ, ਇਸਨੂੰ ਅਹਿਮਦਾਬਾਦ ਦੀ ਜਾਈਡਸ-ਕੈਡਿਲਾ ਕੰਪਨੀ ਬਣਾ ਰਹੀ ਹੈ।

2. ਹੈਦਰਾਬਾਦ ਦੀ ਬਾਇਓਲਾਜੀਕਲ ਈ ਅਮਰੀਕਾ ਦੀ ਡਾਇਨਾਵੈਕਸ ਅਤੇ ਬਾਇਲਰ ਕਾਲਜ ਆਫ ਮੈਡੀਸਨ ਦੇ ਸਹਿਯੋਗ ਨਾਲ ਇਕ ਵੈਕਸੀਨ ਬਣਾ ਰਹੀ ਹੈ। ਬਾਇਓਲੋਜੀਕਲ ਈ ਭਾਰਤ ਦੀ ਪਹਿਲੀ ਨਿੱਜੀ ਵੈਕਸੀਨ ਨਿਰਮਾਤਾ ਕੰਪਨੀ ਹੈ।

3. ਐੱਚ. ਜੀ. ਸੀ. ਓ. 19, ਭਾਰਤ ਦਾ ਪਹਿਲਾ ਐੱਮ. ਆਰ. ਐੱਨ. ਏ. ਵੈਕਸੀਨ ਹੈ ਜੋ ਪੁਣੇ ਦੀ ਜੇਨੋਵਾ ਅਤੇ ਅਮਰੀਕਾ ਦੇ ਸਿਏਟਲ ਦੀ ਐੱਚ. ਡੀ. ਟੀ. ਬਾਇਓਟੈਕ ਕਾਪੋਰੇਸ਼ਨ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ। ਇਸਦੇ ਲਈ ਜੇਨੇਟਿਕ ਕੋਡ ਦੇ ਅੰਸ਼ ਦੀ ਵਰਤੋਂ ਕੀਤੀ ਗਈ ਹੈ।

4. ਭਾਰਤ ਬਾਇਓਟੈਕ ਨੱਕ ਨਾਲ ਲੈਣ ਵਾਲੀ ਇਕ ਵੈਕਸੀਨ ’ਤੇ ਵੀ ਕੰਮ ਕਰ ਰਹੀ ਹੈ।

5. ਸੀਰਮ ਇੰਸਟਿਚਿਊਟ ਆਫ ਇੰਡੀਆ ਅਤੇ ਅਮਰੀਕੀ ਕੰਪਨੀ ਨੋਵਾਵੈਕਸ ਮਿਲ ਕੇ ਇਕ ਹੋਰ ਵੈਕਸੀਨ ਦੇ ਵਿਕਾਸ ਲਈ ਕੰਮ ਕਰ ਰਹੇ ਹਨ।

ਭਾਰਤ ਨੇ ਦਿੱਤੀਆਂ 86 ਦੇਸ਼ਾਂ ਨੂੰ 6.4 ਕਰੋੜ ਖੁਰਾਕਾਂ

ਭਾਰਤ ਨੇ ਲੈਟਿਨ ਅਮਰੀਕਾ, ਏਸ਼ੀਆ, ਅਫਰੀਕਾ ਅਤੇ ਕੈਰੀਬੀਆ ਦੇ 86 ਦੇਸ਼ਾਂ ਨੂੰ 6.4 ਕਰੋੜ ਖੁਰਾਕਾਂ ਦੀ ਬਰਾਮਦ ਕੀਤੀ ਹੈ। ਅਜਿਹੇ ਦੇਸ਼ਾਂ ’ਚ ਬ੍ਰਿਟੇਨ, ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਸ਼ਾਮਲ ਹਨ। ਇਥੋਂ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਨਾਂ ਦੀ ਬਰਾਮਦ ਕੀਤੀ ਗਈ ਹੈ। ਕੁਝ ਤੋਹਫੇ ਦੇ ਰੂਪ ’ਚ ਦਿੱਤੇ ਗਏ ਹਨ ਜਦਕਿ ਕੁਝ ਨੂੰ ਵੈਕਸੀਨ ਨਿਰਮਾਤਾਵਾਂ ਅਤੇ ਦੇਸ਼ਾਂ ਵਿਚਾਲੇ ਕਾਰੋਬਾਰੀ ਸਮਝੌਤਿਆਂ ਦੇ ਤਹਿਤ ਭੇਜਿਆ ਗਿਆ ਹੈ।


Tanu

Content Editor

Related News