ਦੇਸ਼ ਨੂੰ ਕੋਰੋਨਾ ਆਫ਼ਤ 'ਚ ਅਮਰੀਕਾ ਦਾ ਸਹਾਰਾ, ਮੈਡੀਕਲ ਸਪਲਾਈ ਦੀ 5ਵੀਂ ਖੇਪ ਪੁੱਜੀ ਭਾਰਤ

Tuesday, May 04, 2021 - 11:33 AM (IST)

ਨਵੀਂ ਦਿੱਲੀ– ਭਾਰਤ ’ਚ ਵਧ ਰਹੇ ਕੋਰੋਨਾ ਦੇ ਪ੍ਰਕੋਪ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਤਮਾਮ ਦੇਸ਼ ਭਾਰਤ ’ਚ ਰਾਹਤ ਸਮੱਗਰੀ ਭੇਜ ਰਹੇ ਹਨ। ਅੱਜ ਅਮਰੀਕਾ ਤੋਂ ਰਾਹਤ ਸਮੱਗਰੀ ਦੀ ਪੰਜਵੀਂ ਖੇਪ ਭਾਰਤ ਪਹੁੰਚੀ ਹੈ। ਇਸ ਵਿਚ 545 ਆਕਸੀਜਨ ਕੰਸਨਟ੍ਰੇਟਰ ਸਮੇਤ ਹੋਰ ਮੈਡਕੀਲ ਸਾਮਾਨ ਸ਼ਾਮਲ ਹੈ। ਦੂਜੇ ਪਾਸੇ ਅਮਰੀਕਾ ਤੋਂ ਮੈਡੀਕਲ ਸਪਲਾਈ ਦੀਆਂ ਆਖਰੀ ਦੋ ਫਲਾਈਟਾਂ ਭਾਰਤ ਪਹੁੰਚਣ ’ਚ ਦੇਰੀ ਹੋਵੇਗੀ। ਇਹ ਗੱਲ ਅਮਰੀਕੀ ਰੱਖਿਆ ਮੰਤਰਾਲਾ ਨੇ ਕਹੀ ਹੈ। ਪੇਂਟਾਗਨ ਨੇ ਦੱਸਿਆ ਕਿ ਫਲਾਈਟਾਂ ’ਚ ਦੇਰੀ ਕੁਝ ਰੱਖ-ਰਖਾਅ ਦੀ ਵਜ੍ਹਾ ਕਾਰਨ ਹੈ, ਫਲਾਈਟ ਬੁੱਧਵਾਰ ਤਕ ਭਾਰਤ ਪਹੁੰਚ ਜਾਣਗੀਆਂ। 

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਟਵੀਟ ’ਚ ਕਿਹਾ ਕਿ ਅਮਰੀਕਾ ਵਲੋਂ ਕੋਵਿਡ-19 ਰਾਹਤ ਸਮੱਗਰੀ ਦੀ 5ਵੀਂ ਖੇਪ ਭਾਰਤ ਪਹੁੰਚੀ ਹੈ, ਜਿਸ ਵਿਚ 545 ਆਕਸੀਜਨ ਕੰਸਨਟ੍ਰੇਟਰ ਆਏ ਹਨ। ਅਮਰੀਕਾ ਤੋਂ ਮਿਲ ਰਹੇ ਸਮਰੱਥਨ ਦੀ ਅਸੀਂ ਪ੍ਰਸ਼ੰਸਾ ਕਰਦਾ ਹਾਂ। 

 

ਵਿਦੇਸ਼ਾਂ ਤੋਂ ਮਦਦ ਮਿਲਣਾ ਜਾਰੀ
ਇਸ ਤੋਂ ਇਲਾਵਾ ਅੱਜ ਕੁਵੈਤ, ਯੂ.ਏ.ਈ., ਯੂ.ਕੇ. ਤੋਂ ਵੀ ਰਾਹਤ ਸਮੱਗਰੀ ਭਾਰਤ ਪਹੁੰਚੀ ਹੈ। ਕੁਵੈਤ ਤੋਂ ਆਈ ਫਲਾਈਟ ’ਚ 282 ਆਕਸੀਜਨ ਸਿਲੰਡਰ, 60 ਆਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰ ਅਤੇ ਬਾਕੀ ਰਾਹਤ ਸਮੱਗਰੀ ਭਾਰਤ ਪਹੁੰਚੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮਦਦ ਲਈ ਕੁਵੈਤ ਦਾ ਧੰਨਵਾਦ ਕੀਤਾ ਹੈ।

 

ਦੱਸ ਦਈਏ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਿਛਲੇ ਪੰਜ ਦਿਨਾਂ ’ਚ 25 ਉਡਾਣਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ। ਹਵਾਈ ਅੱਡੇ ਦੇ ਸੰਚਾਲਕ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਹਵਾਈ ਅੱਡੇ ਨੇ ਰਾਹਤ ਸਮੱਗਰੀ ਨੂੰ ਅੰਤਰਮ ਰੂਪ ਵਿਚ ਰੱਖਣ ਅਤੇ ਵੰਡਣ ਲਈ 3500 ਵਰਗ ਮੀਟਰ ਵਿਚ ‘ਜੀਵੋਦਿਆ ਗੁਦਾਮ’ ਬਣਾਇਆ ਹੈ। ਭਾਰਤ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਈ ਸੂਬਿਆਂ ਦੇ ਹਸਪਤਾਲ ਦਵਾਈਆਂ, ਆਕਸੀਜਨ ਅਤੇ ਬਿਸਤਰਿਆਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।  


Rakesh

Content Editor

Related News