ਤਾਲਾਬੰਦੀ ''ਚ ਢਿੱਲ ਪਰ ਨਿਯਮਾਂ ''ਚ ਛੋਟ ਨਹੀਂ : ਮੁੱਖ ਮੰਤਰੀ ਸੋਰੇਨ

06/01/2020 5:02:13 PM

ਰਾਂਚੀ (ਭਾਸ਼ਾ)— ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਭਾਵ ਅੱਜ ਕਿਹਾ ਹੈ ਕਿ ਤਾਲਾਬੰਦੀ 'ਚ ਢਿੱਲ ਦਿੱਤੀ ਗਈ ਹੈ ਪਰ ਘਰਾਂ 'ਚੋਂ ਬਿਨਾਂ ਮਾਸਕ ਕੋਈ ਵੀ ਬਾਹਰ ਨਾ ਨਿਕਲੇ। ਸਰਕਾਰ ਨੇ ਤਾਲਾਬੰਦੀ ਵਿਚ ਢਿੱਲ ਦਿੱਤੀ ਹੈ ਪਰ ਕੋਰੋਨਾ ਨਾਲ ਨਜਿੱਠਣ ਲਈ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਯਮ, ਮਾਸਕ ਲਾਉਣ, ਸੈਨੇਟਾਈਜ਼ਰ ਆਦਿ ਲਈ ਬਣਾਏ ਗਏ ਨਿਯਮਾਂ 'ਚ ਕੋਈ ਛੋਟ ਨਹੀਂ ਦਿੱਤੀ ਗਈ ਹੈ।

PunjabKesari

ਮੁੱਖ ਮੰਤਰੀ ਸੋਰੇਨ ਨੇ ਅੱਜ ਇਕ ਟਵੀਟ ਵਿਚ ਕਿਹਾ ਕਿ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦਾ ਪੂਰਾ ਪਾਲਣ ਕਰੋ। ਘਰ ਦੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ। ਆਪਣੇ ਹੱਥਾਂ ਨੂੰ ਪਾਣੀ ਜਾਂ ਸਾਬਣ ਨਾਲ 20 ਸੈਕਿੰਡ ਤੱਕ ਧੋਵੋ। ਸੋਰੇਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਾਲਾਬੰਦੀ 'ਚ ਢਿੱਲ ਹੈ ਪਰ ਇਨ੍ਹਾਂ ਸਾਵਧਾਨੀਆਂ ਵਿਚ ਛੋਟ ਨਹੀਂ ਹੈ। ਕੋਰੋਨਾ ਨੂੰ ਹਰਾਉਣਾ ਹੈ ਤਾਂ ਇਨ੍ਹਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰੋ।


Tanu

Content Editor

Related News