ਕੋਵਿਡ-19: ਰੇਲਵੇ ਸਟੇਸ਼ਨ ਅਤੇ ਏਅਰਪੋਰਟ ''ਤੇ ਹੀ ਮੁਸਾਫਰਾਂ ਦਾ ਹੋਵੇਗਾ ਐਂਟੀਜਨ ਟੈਸਟ

Thursday, Mar 18, 2021 - 01:42 AM (IST)

ਗਾਜ਼ੀਆਬਾਦ - ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਮੁੱਖ ਸਕੱਤਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਸ, ਮੰਡਲਾਯੁਕਤਾਂ, ਸਾਰੇ ਮੁੱਖ ਡਾਕਟਰਾਂ ਨੂੰ ਪੱਤਰ ਲਿੱਖ ਕੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਨਾਲ ਜ਼ਿਆਦਾ ਪ੍ਰਭਾਵਿਤ ਸੂਬਿਆਂ ਤੋਂ ਹਵਾਈ ਮਾਰਗ ਅਤੇ ਰੇਲਵੇ ਸਟੇਸ਼ਨ 'ਤੇ ਆਉਣ ਵਾਲੇ ਮੁਸਾਫਰਾਂ ਦਾ ਏਅਰਪੋਰਟ 'ਤੇ ਹੀ ਐਂਟੀਜਨ ਟੈਸਟਿੰਗ ਦੀ ਵਿਵਸਥਾ ਹੋਵੇ ਅਤੇ ਲੱਛਣ ਮਿਲਣ 'ਤੇ RTPCR ਜਾਂਚ ਲਈ ਨਮੂਨੇ ਭੇਜੇ ਜਾਣ।

ਦਸਤਕ ਅਭਿਆਨ ਦੇ ਤਹਿਤ ਘਰ-ਘਰ ਜਾ ਕੇ ਟੈਸਟਿੰਗ ਦੇ ਕੰਮ ਕਰ ਰਹੇ ਫਰੰਟਲਾਈਨ ਵਰਕਰਾਂ ਤੋਂ  ਨਿੱਤ ਇਸ ਵਿਸ਼ੇ ਵਿੱਚ ਜਾਣਕਾਰੀ ਲਈ ਜਾਵੇ, ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਲ ਦੇ ਦਿਨਾਂ ਵਿੱਚ ਆਏ ਹਨ। ਭੀੜ੍ਹ ਵਾਲੀਆਂ ਥਾਵਾਂ 'ਤੇ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਸਮੇਤ ਕੋਵਿਡ ਦੇ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਾਇਆ ਜਾਵੇ।

ਦੂਜੇ ਪਾਸੇ, ਗਾਜ਼ੀਆਬਾਦ ਵਿੱਚ ਹੁਣ 25 ਮਈ ਤੱਕ 144 ਧਾਰਾ ਲਾਗੂ ਕਰ ਦਿੱਤੀ ਗਈ ਹੈ। ਵੱਧਦੇ ਕੋਰੋਨਾ ਅਤੇ ਤਿਊਹਾਰਾਂ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਗਾਜ਼ੀਆਬਾਦ ਵਿੱਚ ਸਾਰੇ ਮਾਲ, ਸਕੂਲਾਂ ਅਤੇ ਸਾਰੇ ਮਹੱਤਵਪੂਰਣ ਥਾਵਾਂ 'ਤੇ ਬਿਨਾਂ ਮਾਸਕ ਦੇ ਐਂਟਰੀ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਲਾਕਡਾਊਨ ਦੌਰਾਨ ਤੋਂ ਹੀ 144 ਧਾਰਾ ਲਾਗੂ ਹੈ, ਜਿਸ ਦੀ ਮਿਤੀ ਅੱਗੇ ਵਧਾਈ ਜਾਂਦੀ ਹੈ। ਲਿਹਾਜਾ ਇੱਕ ਵਾਰ ਫਿਰ ਵਧਾਈ ਗਈ ਹੈਯ. ਇਸ ਸਭ ਦਾ ਕੋਈ ਖਾਸ ਅਸਰ ਗਾਜ਼ੀਆਬਾਦ ਵਿੱਚ ਦੇਖਣ ਨੂੰ ਨਹੀਂ ਮਿਲਦਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਆਪਣੀ ਰਾਏ।
 


Inder Prajapati

Content Editor

Related News