ਦੇਸ਼ ''ਚ ਕੋਰੋਨਾ ਪੀੜਤਾਂ ਦੀ ਗਿਣਤੀ 90 ਲੱਖ ਪਾਰ, ਮੌਤਾਂ ਦੇ ਮਾਮਲੇ ''ਚ ਦਿੱਲੀ ਸਭ ਤੋਂ ਉੱਪਰ

Sunday, Nov 22, 2020 - 11:22 AM (IST)

ਦੇਸ਼ ''ਚ ਕੋਰੋਨਾ ਪੀੜਤਾਂ ਦੀ ਗਿਣਤੀ 90 ਲੱਖ ਪਾਰ, ਮੌਤਾਂ ਦੇ ਮਾਮਲੇ ''ਚ ਦਿੱਲੀ ਸਭ ਤੋਂ ਉੱਪਰ

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 90.95 ਲੱਖ ਹੋ ਗਈ ਹੈ। ਉੱਥੇ ਹੀ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 85 ਲੱਖ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲਾ ਵਲੋਂ ਐਤਵਾਰ ਦੀ ਸਵੇਰ ਨੂੰ 8 ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 45,209 ਨਵੇਂ ਮਾਮਲੇ ਦਰਜ ਹੋਣ ਨਾਲ ਪੀੜਤਾਂ ਦੀ ਕੁੱਲ ਗਿਣਤੀ 90,95,807 ਹੋ ਗਈ ਹੈ, ਜਦਕਿ ਇਸ ਦੌਰਾਨ 501 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਲਾਗ ਦੀ ਵਜ੍ਹਾ ਕਰ ਕੇ ਹੁਣ ਤੱਕ 1,33,227 ਲੋਕ ਜਾਨ ਗੁਆ ਚੁੱਕੇ ਹਨ। 

PunjabKesari
ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 85,21,617 ਹੋ ਗਈ ਹੈ। ਰੋਗੀਆਂ ਦੇ ਵਾਇਰਸ ਮੁਕਤ ਹੋਣ ਦੀ ਰਾਸ਼ਟਰੀ ਦਰ ਵੱਧ ਕੇ 93.69 ਫ਼ੀਸਦੀ ਹੋ ਗਈ ਹੈ, ਉੱਥੇ ਹੀ ਮੌਤ ਦਰ ਘੱਟ ਕੇ 1.46 ਫ਼ੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ 4,40,962 ਪੀੜਤਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਕੁੱਲ ਕੇਸਾਂ ਦਾ 4.85 ਫ਼ੀਸਦੀ ਹੈ। ਇਸ ਤੋਂ ਪਿਛਲੇ 24 ਘੰਟਿਆਂ ਦੌਰਾਨ ਜਿਨ੍ਹਾਂ 5 ਸੂਬਿਆਂ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ 'ਚ ਰਾਸ਼ਟਰੀ ਰਾਜਧਾਨੀ ਦਿੱਲੀ ਸਭ ਤੋਂ ਉੱਪਰ ਹੈ। ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵਧੇਰੇ 5,879 ਨਵੇਂ ਕੇਸ ਸਾਹਮਣੇ ਆਏ ਹਨ ਅਤੇ 111 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦਿੱਲੀ ਵਿਚ ਪੀੜਤਾਂ ਦੀ ਕੁੱਲ ਗਿਣਤੀ 5,23,117 ਤੱਕ ਪਹੁੰਚ ਗਈ ਹੈ।

PunjabKesari

ਇਸ ਤੋਂ ਬਾਅਦ ਕੇਰਲ 'ਚ 5,772 ਕੇਸ, ਮਹਾਰਾਸ਼ਟਰ 'ਚ 5,760 ਕੇਸ, ਪੱਛਮੀ ਬੰਗਾਲ 'ਚ 3,639 ਕੇਸ ਅਤੇ ਰਾਜਸਥਾਨ ਵਿਚ 3,007 ਕੇਸ ਦਰਜ ਕੀਤੇ ਗਏ ਹਨ। ਓਧਰ ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ ਮੁਤਾਬਕ 22 ਨਵੰਬਰ ਤੱਕ 13.17 ਕਰੋੜ ਤੋਂ ਵਧੇਰੇ ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 10,75,326 ਨਮੂਨਿਆਂ ਦੀ ਜਾਂਚ ਸ਼ਨੀਵਾਰ ਨੂੰ ਹੋਈ।


author

Tanu

Content Editor

Related News