ਕੋਵਿਡ-19 : ਮੁੰਬਈ ’ਚ 4 ਲੱਖ ਮਾਸਕ ਜ਼ਬਤ, 5 ਵਿਅਕਤੀਆਂ ਖਿਲਾਫ FIR ਦਰਜ

Thursday, Mar 26, 2020 - 03:32 AM (IST)

ਕੋਵਿਡ-19 : ਮੁੰਬਈ ’ਚ 4 ਲੱਖ ਮਾਸਕ ਜ਼ਬਤ, 5 ਵਿਅਕਤੀਆਂ ਖਿਲਾਫ FIR ਦਰਜ

ਮੁੰਬਈ – ਮੁੰਬਈ ਪੁਲਸ ਨੇ ਇਕ ਗੋਦਾਮ ’ਚ ਛਾਪੇਮਾਰੀ ਕਰ ਕੇ 4 ਲੱਖ ਮਾਸਕ ਜ਼ਬਤ ਕੀਤੇ ਹਨ, ਿਜਨ੍ਹਾਂ ਦਾ ਮੁੱਲ 1 ਕਰੋੜ ਰੁਪਏ ਦੱਸਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਉਪ ਨਗਰੀ ਮੁੰਬਈ ’ਚ ਸ਼ਾਹ ਵੇਅਰ ਹਾਊਸਿੰਗ ਐਂਡ ਟਰਾਂਸਪੋਰਟ ਗੋਦਾਮ ’ਚ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਲੇ ਪਾਰਲੇ ਪੁਲਸ ਨੂੰ ਮੰਗਲਵਾਰ ਰਾਤ ਨੂੰ ਸੂਚਨਾ ਮਿਲੀ ਸੀ।

ਪੁਲਸ ਗੋਦਾਮ ’ਚ ਪਹੁੰਚੀ ਤਾਂ ਉਸ ਨੂੰ ਮਾਸਕ ਦੇ 200 ਡੱਬੇ ਮਿਲੇ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੂੰ ਗੋਦਾਮ ਦੇ ਮਾਲਕ, ਏਜੰਟ ਅਤੇ ਸਪਲਾਈਕਾਰਾਂ ਸਮੇਤ 5 ਲੋਕਾਂ ਵਿਰੁੱਧ ਸਦਰ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।


author

Inder Prajapati

Content Editor

Related News