ਚਚੇਰੇ ਭਰਾ ਨੇ ਪੈਟਰੋਲ ਛਿੜਕ ਕੇ ਸਾੜ''ਤੀ ਭੈਣ, ਹਾਲਤ ਗੰਭੀਰ

Tuesday, Oct 08, 2024 - 03:52 AM (IST)

ਚਚੇਰੇ ਭਰਾ ਨੇ ਪੈਟਰੋਲ ਛਿੜਕ ਕੇ ਸਾੜ''ਤੀ ਭੈਣ, ਹਾਲਤ ਗੰਭੀਰ

ਬਾਂਦਾ - ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਪਿੰਡ ਪਲਹਰੀ ਵਿਚ ਐਤਵਾਰ ਰਾਤ ਇਕ ਔਰਤ ਨੂੰ ਉਸ ਦੇ ਚਚੇਰੇ ਭਰਾ ਨੇ ਕਥਿਤ ਤੌਰ ’ਤੇ ਅੱਗ ਲਗਾ ਕੇ ਸਾੜ ਦਿੱਤਾ। ਪੁਲਸ ਅਧਿਕਾਰੀ ਰਾਜੀਵ ਪ੍ਰਤਾਪ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਕਰੀਬ 8 ਵਜੇ ਪਲਹਰੀ ਪਿੰਡ ’ਚ ਇਕ 30 ਸਾਲਾ ਔਰਤ ’ਤੇ ਉਸ ਦੇ ਚਚੇਰੇ ਭਰਾ ਰਾਮਬਾਬੂ (33) ਨੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।

ਇਸ ਤੋਂ ਬਾਅਦ ਜਾਨ ਬਚਾਉਣ ਲਈ ਪੀੜਤਾ ਨੇ ਨੇੜੇ ਹੀ ਇਕ ਨਾਲੇ ਵਿਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਔਰਤ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਇਕ ਟਰਾਮਾ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਔਰਤ 80 ਫੀਸਦੀ ਤੱਕ ਸੜ ਚੁੱਕੀ ਹੈ। ਉਸ ਦੇ 3 ਬੱਚੇ ਹਨ ਅਤੇ ਉਹ ਪਤੀ ਵੱਲੋਂ ਛੱਡ ਦੇਣ ਤੋਂ ਬਾਅਦ ਤੋਂ ਆਪਣੀ ਮਾਂ ਨਾਲ ਰਹਿ ਰਹੀ ਹੈ।  

ਔਰਤ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਤੋਂ ਰਾਮਬਾਬੂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਅੱਜ ਉਹ ਘਰ ਆਇਆ ਸੀ ਅਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ, ਵਿਰੋਧ ਕਰਨ ’ਤੇ ਉਸ ਨੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।


author

Inder Prajapati

Content Editor

Related News