ਸ਼ਰਾਬ ਲਈ ਨਾ ਦਿੱਤੇ 50 ਰੁਪਏ ਤਾਂ ਇੱਟਾਂ ਮਾਰ-ਮਾਰ ਕਰ ''ਤਾ ਭਰਾ ਦਾ ਕਤਲ, ਦੋ ਗਿ੍ਫ਼ਤਾਰ

Tuesday, Jul 23, 2024 - 12:10 AM (IST)

ਸ਼ਰਾਬ ਲਈ ਨਾ ਦਿੱਤੇ 50 ਰੁਪਏ ਤਾਂ ਇੱਟਾਂ ਮਾਰ-ਮਾਰ ਕਰ ''ਤਾ ਭਰਾ ਦਾ ਕਤਲ, ਦੋ ਗਿ੍ਫ਼ਤਾਰ

ਇਟਾਵਾ : ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੇ ਬਸਰੇਹਰ ਇਲਾਕੇ ਦੇ ਪਿੰਡ ਅਕਬਰਪੁਰ 'ਚ ਸ਼ਰਾਬ ਪੀਣ ਦੇ ਲਈ ਸਿਰਫ਼ 50 ਰੁਪਏ ਦੇ ਵਿਵਾਦ ਵਿਚ ਆਪਣੇ ਚਚੇਰੇ ਭਰਾ ਦੀ ਇੱਟਾਂ ਨਾਲ ਕੁਚਲ ਕੇ ਹੱਤਿਆ ਦੇ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਤਲ ਦੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕਤਲ ਲਈ ਵਰਤੀਆਂ ਗਈਆਂ ਇੱਟਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ।

ਐੱਸਐੱਸਪੀ ਸੰਜੇ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ 20-21 ਜੁਲਾਈ ਦੀ ਦਰਮਿਆਨੀ ਰਾਤ ਬਸਰੇਹਰ ਥਾਣਾ ਇਲਾਕੇ ਵਿਚ ਅਕਬਰਪੁਰ ਪਿੰਡ ਵਿਚ ਸ਼ਰਾਬ ਪੀਣ ਦੇ ਵਿਵਾਦ ਵਿਚ 50 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਚਚੇਰੇ ਭਰਾ ਸ਼ਿਸ਼ੁਪਾਲ ਸ਼ਾਕਯ (45) ਦੀ ਇੱਟਾਂ ਨਾਲ ਕਤਲ ਕਰ ਕੇ ਲਾਸ਼ ਨੂੰ ਵੈਦਪੁਰਾ ਥਾਣਾ ਖੇਤਰ ਦੇ ਅਧੀਨ ਇਲਾਕੇ ਵਿਚ ਸੁੱਟ ਦਿੱਤਾ ਗਿਆ ਸੀ। ਬਸਰੇਹਰ ਪੁਲਸ ਥਾਣਾ ਇੰਚਾਰਜ ਸਮਿਤੀ ਚੌਧਰੀ ਨੇ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਸ਼ਿਸ਼ੁਪਾਲ ਦੇ ਚਚੇਰੇ ਭਰਾ ਬ੍ਰਿਜਪਾਲ ਤੇ ਸ਼ਿਵਮ ਉਰਫ ਲਾਲੂ ਨੂੰ ਗ੍ਰਿਫਤਾਰ ਕੀਤਾ ਹੈ।


author

Baljit Singh

Content Editor

Related News