ਭਰਾ ਨੇ ਹੀ ਲਗਾਈ ਭਰਾ ਦੀ ਦੁਕਾਨ ਨੂੰ ਅੱਗ, ਫਰਨੀਚਰ ਦਾ ਸਮਾਨ ਸੜ ਕੇ ਸੁਆਹ

Wednesday, Sep 09, 2026 - 01:56 PM (IST)

ਭਰਾ ਨੇ ਹੀ ਲਗਾਈ ਭਰਾ ਦੀ ਦੁਕਾਨ ਨੂੰ ਅੱਗ, ਫਰਨੀਚਰ ਦਾ ਸਮਾਨ ਸੜ ਕੇ ਸੁਆਹ

ਗੁਰਦਾਸਪੁਰ (ਵਿਨੋਦ) : ਆਪਣੇ ਹੀ ਭਰਾ ਦੀ ਦੁਕਾਨ ਨੂੰ ਅੱਗ ਲਗਾ ਕੇ ਸਾੜਨ ਵਾਲੇ ਭਰਾ ਦੇ ਖ਼ਿਲਾਫ਼ ਭੈਣੀ ਮੀਆਂ ਖਾਂ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਚੱਕ ਸਰੀਫ ਨੇ ਬਿਆਨ ਦਿੱਤਾ ਕਿ ਉਸ ਦੀਆਂ ਅੱਡਾ ਚੱਕ ਸਰੀਫ ਵਿਖੇ ਤਿੰਨ ਦੁਕਾਨਾਂ ਹਨ ਅਤੇ ਦੁਕਾਨਾਂ ਦੇ ਉੱਪਰ ਰਿਹਾਇਸ਼ ਹੈ। ਉਸ ਨੇ ਆਪਣੀਆਂ ਦੁਕਾਨਾਂ ’ਤੇ ਹਾਰਡ ਵੇਅਰ, ਬਰਤਨਾਂ ਦਾ ਸਾਮਾਨ, ਸ਼ੀਸਾ ਤੇ ਪਲਾਈ ਦਾ ਸਾਮਾਨ ਰੱਖਿਆ ਹੋਇਆ ਹੈ।

ਰੋਜ਼ਾਨਾਂ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਆਪਣੀ ਰਿਹਾਇਸ਼ ਵਿਚ ਚਲਾ ਗਿਆ ਸੀ ਪਰ ਤੜਕਸਾਰ ਜਦ ਉਸ ਨੇ ਵੇਖਿਆ ਕਿ ਦੁਕਾਨ ਦੇ ਅੰਦਰ ਅੱਗ ਲੱਗੀ ਹੋਈ ਸੀ। ਅੱਗ 'ਤੇ ਸਾਰਿਆਂ ਨੇ ਰਲ-ਮਿਲ ਕੇ ਕਾਬੂ ਪਾਇਆ। ਦੁਕਾਨ ਦੇ ਅੰਦਰ ਸਾਰਾ ਸਾਮਾਨ ਸੜ ਚੁੱਕਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਦਿਆਲ ਸਿੰਘ ਨੂੰ ਪਤਾ ਲੱਗਾ ਕਿ ਦੁਕਾਨ ਦੇ ਅੰਦਰ ਅੱਗ ਉਸ ਦੇ ਭਰਾ ਸਰਵਨ ਸਿੰਘ ਨੇ ਲਗਾਈ ਹੈ। ਜਿਸ ’ਤੇ ਉਸ ਦੇ ਭਰਾ ਸਰਵਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਥਵਾਲਾ ਨੇੜੇ ਥੇਹਵਾਲਾ ਗੁਰਦੁਆਰਾ ਗੁਰਦਾਸਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
 


author

Babita

Content Editor

Related News